Delhi
ਦਿੱਲੀ ‘ਚ ਨਹੀਂ ਰੁਕ ਰਿਹਾ ਪਿਟਬੁੱਲ ਦਾ ਆਤੰਕ

5 ਨਵੰਬਰ 2023: ਦਿੱਲੀ ‘ਚ ਕੁੱਤਿਆਂ ਦਾ ਆਤੰਕ ਲਗਾਤਾਰ ਵਧਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਦਿੱਲੀ ਦੇ ਸਵਰੂਪ ਨਗਰ ਤੋਂ ਸਾਹਮਣੇ ਆਇਆ ਹੈ, ਜਿੱਥੇ ਗਲੀ ਨੰਬਰ 14 ‘ਚ ਰਹਿਣ ਵਾਲੀ ਇਕ ਔਰਤ ‘ਤੇ ਗੁਆਂਢੀ ਦੇ ਪਿਟਬੁਲ ਕੁੱਤੇ ਨੇ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਔਰਤ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਪੀੜਤ ਔਰਤ ਨੇ ਗੁਆਂਢੀ ਪਰਿਵਾਰ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਇਹ ਸਾਰੀ ਘਟਨਾ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਰਿਕਾਰਡ ਹੋ ਗਈ ਹੈ।