Punjab
ਆਈ.ਟੀ.ਆਈ ਵਿਖੇ ਪਲੇਸਮੈਂਟ ਕੈਂਪ 25 ਮਾਰਚ ਨੂੰ ਪਟਿਆਲਾ

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਗੋਦਰੇਜ ਅਤੇ ਬੋਏਸ ਮੈਨੂਫੈਕਚਰਿੰਗ ਲਿਮਟਿਡ ਕੰਪਨੀ, ਮੋਹਾਲੀ ਦੇ ਸਹਿਯੋਗ ਨਾਲ ਸਰਕਾਰੀ ਆਈ.ਟੀ.ਆਈ (ਲੜਕੇ), ਨਾਭਾ ਰੋਡ, ਪਟਿਆਲਾ ਵਿਖੇ 25 ਮਾਰਚ ਨੂੰ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਰੋਜ਼ਗਾਰ ਅਫ਼ਸਰ ਸਿੰਪੀ ਸਿੰਗਲਾ ਨੇ ਦੱਸਿਆ ਕਿ ਪਲੇਸਮੈਂਟ ਕੈਂਪ ਵਿੱਚ ਆਈ.ਟੀ.ਆਈ ਮਸ਼ਿਨਿਸਟ, ਵੈਲਡਰ, ਫਿਟਰ, ਇਲੈਕਟ੍ਰੋਨਿਕ, ਟਰਨਰ, ਮਕੈਨੀਕਲ, ਰੈਫਰੀਜਰੇਸ਼ਨ ਅਤੇ ਏਅਰ ਕੰਡੀਸ਼ਨਰ ਪਾਸ ਲੜਕੇ ਭਾਗ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਾਲ 2019, 2020 ਤੇ 2021 ਦੇ ਪਾਸ ਹੋਏ ਵਿਦਿਆਰਥੀ ਇਸ ਕੈਂਪ ਦਾ ਲਾਭ ਉਠਾ ਸਕਦੇ ਹਨ।
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਉਰੋ ਦੇ ਰੋਜ਼ਗਾਰ ਅਫ਼ਸਰ ਨੇ ਜ਼ਿਲ੍ਹੇ ਦੇ ਸਭ ਯੋਗ ਉਮੀਦਵਾਰਾਂ ਨੂੰ ਇਸ ਕੈਂਪ ਵਿਚ ਆਉਣ ਅਤੇ ਇਸ ਕੈਂਪ ਦਾ ਭਰਪੂਰ ਲਾਭ ਲੈਣ ਦਾ ਖੁੱਲ੍ਹਾ ਸੱਦਾ ਦਿੱਤਾ।