Connect with us

National

ਘਰ ‘ਚ ਲਗਾਓ ਇਹ ਚਮਤਕਾਰੀ ਪੌਦੇ, ਕਦੇ ਨਹੀਂ ਆਵੇਗੀ ਪੈਸੇ ਦੀ ਕਮੀਂ

Published

on

ਅੱਜ ਗੱਲ ਕਰਾਂਗੇ ਉਨਾਂ ਪੌਦਿਆਂ ਦੀ ਜਿਹੜੇ ਅਸੀਂ ਗਾਰਡਨ ‘ਚ ਲਗਾ ਜਰੂਰ ਲੈਂਦੇ ਹਾਂ ਪਰ ਉਨਾਂ ਤੋਂ ਅਸੀਂ ਫਾਇਦਾ ਕਿਵੇਂ ਲੈ ਸਕਦੇ ਹਾਂ ਇਹ ਜਾਣਨਾ ਵੀ ਜਰੂਰੀ ਹੈ। ਜਾਂ ਐਵੇਂ ਕਹਿ ਲਈਏ ਕਈ ਵਾਰ, ਕੋਈ ਵਿਅਕਤੀ ਭਾਵੇਂ ਕਿੰਨੀ ਵੀ ਮਿਹਨਤ ਕਰਦਾ ਹੈ, ਉਸਦੀ ਕਮਾਈ ਹਮੇਸ਼ਾਂ ਘੱਟ ਜਾਂਦੀ ਹੈ ਜਾਂ ਉਸਨੂੰ ਵਧੀਆ ਤਨਖਾਹ ਨਹੀਂ ਮਿਲਦੀ । ਆਖਿਰ ਕਿ ਕਾਰਨ ਹਨ ਤੁਹਾਨੂੰ ਦੱਸਦੇ ਹਾਂ। ਕਈਂ ਲੋਕ ਮੰਨਦੇ ਹਨ ਕੀ ਰੁੱਖ ਅਤੇ ਪੌਦੇ ਸਾਡੇ ਜੀਵਨ ਨੂੰ ਨੈਗੇਟਿਵ ਤੇ ਪਾਜ਼ੇਟਿਵ ਦੋਵਾਂ ਤਰੀਕਿਆਂ ਨਾਲ ਪ੍ਰਭਾਵਿਤ ਕਰਦੇ ਹਨ। ਸਾਨੂੰ ਘਰ ਵਿਚ ਕਿਹੜੇ ਪੌਦੇ ਲਗਾਉਣੇ ਚਾਹੀਦੇ ਹਨ, ਇਹ ਵੀ ਵਾਸਤੂ ਅਨੁਸਾਰ ਤੈਅ ਕਰਨਾ ਚਾਹੀਦਾ ਹੈ। ਵਾਸਤੂ ਸ਼ਾਸਤਰ ‘ਚ ਅਜਿਹੇ ਕਈ ਪੌਦਿਆਂ ਬਾਰੇ ਦੱਸਿਆ ਗਿਆ ਹੈ, ਜਿਨ੍ਹਾਂ ਨੂੰ ਘਰ ‘ਚ ਲਗਾਉਣ ਨਾਲ ਦੇਵੀ-ਦੇਵਤਿਆਂ ਦਾ ਵਿਸ਼ੇਸ਼ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ। ਭਗਵਾਨ ਵਿਸ਼ਨੂੰ ਤੇ ਮਾਂ ਲਕਸ਼ਮੀ ਦਾ ਪ੍ਰਤੀਕ ਮੰਨੇ ਜਾਂਦੇ ਵੱਖ-ਵੱਖ ਪੌਦਿਆਂ ਨੂੰ ਇਕੱਠੇ ਰੱਖਣ ਨਾਲ ਘਰ ‘ਚ ਧਨ-ਦੌਲਤ ਦੀ ਭਰਮਾਰ ਹੁੰਦੀ ਹੈ। ਆਓ ਜਾਣਦੇ ਹਾਂ ਉਹ ਪੌਦੇ ਕਿਹੜੇ ਕਿਹੜੇ ਹਨ ਤੇ ਵਾਸਤੂ ਅਨੁਸਾਰ ਉਨਾਂ ਦਾ ਕੀ ਲਾਭ ਹੈ ਤੇ ਕਿਸ ਜਗਾਂ ਰੱਖਣ ਤੇ ਲਾਭ ਮਿਲ ਸਕਦਾ ਹੈ..

ਵਾਸਤੂ ਮਾਹਿਰਾਂ ਨੇ ਵਿਸ਼ਨੂੰ ਕਮਲ ਤੇ ਲਕਸ਼ਮੀ ਕਮਲ ਪੌਦੇ ਦਾ ਜ਼ਿਕਰ ਕੀਤਾ ਹੈ। ਇਹ ਦੋਵੇਂ ਪੌਦੇ ਵੱਖ-ਵੱਖ ਹਨ ਪਰ ਇਨ੍ਹਾਂ ਨੂੰ ਘਰ ‘ਚ ਇਕੱਠੇ ਜੋੜ ਕੇ ਲਗਾਉਣ ਨਾਲ ਵਿਸ਼ੇਸ਼ ਲਾਭ ਮਿਲਦਾ ਹੈ। ਅਸਲ ਵਿਚ ਲਕਸ਼ਮੀ ਕਮਲ ਤੇ ਵਿਸ਼ਨੂੰ ਕਮਲ ਘੱਟ ਪਾਣੀ ਵਾਲੀਆਂ ਥਾਵਾਂ ਤੇ ਪਹਾੜੀ ਖੇਤਰਾਂ ਵਿਚ ਪਾਏ ਜਾਣ ਵਾਲੇ ਪੌਦੇ ਹਨ। ਇਹ ਪੌਦੇ ਰਸ ਨਾਲ ਭਰਪੂਰ ਹੁੰਦੇ ਹਨ। ਦ੍ਰਿਸ਼ਟੀਗਤ ਤੌਰ ‘ਤੇ ਉਹ ਬਿਲਕੁਲ ਕਮਲ ਦੇ ਫੁੱਲ ਵਾਂਗ ਦਿਖਾਈ ਦਿੰਦੇ ਹਨ। ਜਿੱਥੇ ਲਕਸ਼ਮੀ ਕਮਲ ਦੇ ਫੁੱਲ ਦਾ ਰੰਗ ਹਰਾ ਹੁੰਦਾ ਹੈ, ਉੱਥੇ ਹੀ ਵਿਸ਼ਨੂੰ ਕਮਲ ਦੇ ਫੁੱਲ ਦੀਆਂ ਪੱਤੀਆਂ ਦਾ ਰੰਗ ਬਦਲਦਾ ਹੈ। ਇਹ ਭੂਰਾ ਜਾਂ ਹਲਕਾ ਲਾਲ ਰੰਗ ਦਾ ਹੁੰਦਾ ਹੈ। ਇਨ੍ਹਾਂ ਪੌਦਿਆਂ ਨੂੰ ਘਰ ‘ਚ ਲਗਾਉਣ ਨਾਲ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ। ਇਸ ਨਾਲ ਘਰ ਦੇ ਵਾਸਤੂ ਨੁਕਸ ਦੂਰ ਕੀਤੇ ਜਾ ਸਕਦੇ ਹਨ। ਇਸ ਦੇ ਨਾਲ ਹੀ ਵਿਅਕਤੀ ਨੂੰ ਕਾਰੋਬਾਰ ਵਿਚ ਕਾਫੀ ਤਰੱਕੀ ਮਿਲਦੀ ਹੈ। ਵਾਸਤੂ ਮਾਹਿਰਾਂ ਅਨੁਸਾਰ ਇਨ੍ਹਾਂ ਨੂੰ ਘਰ ਦੇ ਮੁੱਖ ਦਰਵਾਜ਼ੇ ‘ਤੇ ਰੱਖਿਆ ਜਾਂਦਾ ਹੈ। ਜਾਂ ਘਰ ਦੀ ਪੂਰਬ-ਉੱਤਰ ਦਿਸ਼ਾ ਵਿੱਚ ਰੱਖਣ ਨਾਲ ਵੀ ਵਧੀਆ ਫਲ ਮਿਲਦਾ ਹੈ। ਇਸ ਪੌਦੇ ਦੀ ਵੀ ਤੁਲਸੀ ਦੇ ਪੌਦੇ ਵਾਂਗ ਪੂਜਾ ਕੀਤੀ ਜਾਂਦੀ ਹੈ।