Punjab
ਸ੍ਰੀ ਦਮਦਮਾ ਸਾਹਿਬ ਨੂੰ ਹਰਿਆ ਭਰਿਆ ਰੱਖਣ ਲਈ ਕੀਤਾ ਗਿਆ ਵਿਸ਼ੇਸ਼ ਉਪਰਾਲਾ

ਤਲਵੰਡੀ ਸਾਬੋ, 23 ਜੁਲਾਈ (ਰਿਸ਼ੀਪਾਲ ): ਮਾਲਵੇ ਅੰਦਰ ਸਥਿਤ ਸਿੱਖ ਕੌਮ ਦੇ ਚੌਥੇ ਤਖ਼ਤ,ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਹਰਿਆ ਭਰਿਆ ਅਤੇ ਵਾਤਾਵਰਨ ਨੂੰ ਸਾਫ ਰੱਖਣ ਲਈ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਜਿਸਦੇ ਤਹਿਤ ਤਖ਼ਤ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਪਨੀਰੀ ਤੋਂ ਤਿਆਰ 200 ਸੁਹੰਝਣੇ ਦੇ ਬੂਟੇ ਅੱਜ ਤਖਤ ਸਾਹਿਬ ਦੇ ਮੁਲਾਜ਼ਮਾਂ ਲਈ ਬਣਾਏ ਨਵੇਂ ਕੁਆਟਰਾਂ ਦੇ ਕੋਲ ਖਾਲੀ ਥਾਂ ਵਿੱਚ ਲਾਏ ਗਏ। ਬੂਟੇ ਲਾਉਣ ਦੀ ਰਸਮ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਨਿਭਾਈ।

ਸਿੰਘਸਾਹਿਬ ਨੇ ਦੱਸਿਆ ਕਿ ਤਖ਼ਤ ਸਾਹਿਬ ਵਾਲੀ ਜਗ੍ਹਾ ਤੇ ਇਸਨੂੰ ਹਰਿਆ ਭਰਿਆ ਰੱਖਣ ਬਾਰੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਹੋਏ ਸਨ ਅਤੇ ਓਹਨਾ ਦੇ ਵਚਨਾ ਨੂੰ ਸਾਕਾਰ ਕਰਨ ਹਿਤ ਤਖ਼ਤ ਸਾਹਿਬ ਦੇ ਸਮੂੰਹ ਮੁਲਾਜ਼ਮਾ ਦੇ ਸਹਿਯੋਗ ਸਦਕਾ ਬੂਟੇ ਲਾਏ ਜਾ ਰਹੇ ਹਨ।

ਸੁਹੰਝਣੇ ਦੇ ਬੂਟੇ ਲਗਾਉਣ ਤੇ ਉਹਨਾਂ ਕਿਹਾ ਕਿ ਇਸ ਬੂਟੇ ਦਾ ਆਯੁਰਵੇਦ ਵਿੱਚ ਖਾਸ ਮਹੱਤਵ ਹੈ। ਦੱਖਣ ਭਾਰਤ ਵਿੱਚ ਤਾਂ ਬਕਾਇਦਾ ਇਸਦੀ ਖੇਤੀ ਹੁੰਦੀ ਹੈ। ਓਹਨਾ ਦੱਸਿਆ ਕਿ ਅੱਜ ਮਿੱਠੇ ਪੱਤਿਆਂ ਵਾਲੇ ਬੂਟੇ ਲਗਾਏ ਗਏ ਹਨ। ਉਹਨਾਂ ਅੱਗੇ ਕਿਹਾ ਕਿ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਕਤ ਬੂਟਿਆਂ ਦੀ ਪੂਰੀ ਸਾਂਭ ਸੰਭਾਲ ਕੀਤੀ ਜਾਵੇ।