India
ਪੀਐਮ ਮੋਦੀ 27 ਅਪ੍ਰੈਲ ਨੂੰ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕਰਨਗੇ ਵੀਡੀਓ ਕਾਨਫਰੰਸ

ਕੋਰੋਨਾ ਦਾ ਕਹਿਰ ਭਾਰਤ ‘ਚ ਦਿਨੋਂ ਦਿਨ ਵੱਧ ਰਿਹਾ ਹੈ ਜਿਸਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨੇ ਲੌਕਡਾਉਣ 14 ਅਪ੍ਰੈਲ ਤੋ ਵੱਧਾ ਕੇ 3 ਮਈ ਕਰ ਦਿੱਤਾ ਸੀ। ਹੁਣ ਭਾਰਤ ਦੇ ਹਰੇਕ ਹਿੱਸੇ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ 27 ਅਪ੍ਰੈਲ ਨੂੰ ਦੇਸ਼ ਦੇ ਮੁੱਖ ਮੰਤਰੀ ਨਾਲ ਵੀਡੀਓ ਕਾਨਫਰੰਸ ਕਰਨਗੇ।
ਦੱਸ ਦਈਏ ਕਿ ਦੇਸ਼ ‘ਚ ਕੋਰੋਨਾ ਦੇ ਮਾਮਲੇ ਤੇਜੀ ਨਾਲ ਵਧਦੇ ਜਾ ਰਹੇ ਹਨ। ਹੁਣ ਤੱਕ ਦੇਸ਼ ‘ਚ ਕੋਰੋਨਾ ਦੇ ਕੁਲ 20 ਹਜ਼ਾਰ 471 ਮਰੀਜ਼ ਹਨ। ਦੇਸ਼ ਤੇ ਮੰਡਰਾ ਰਹੇ ਖਤਰੇ ਨੂੰ ਦੇਖਦੇ ਹੋਏ ਪੀ.ਐਮ. ਮੋਦੀ ਐਕਸ਼ਨ ‘ਚ ਆਏ ਹਨ। ਉਹ ਆਪਣੇ ਮੰਤਰੀਆਂ ਅਤੇ ਸੂਬੇ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਦੇ ਜਰੀਏ ਗੱਲਬਾਤ ਕਰਕੇ ਹਾਲਾਤਾਂ ਦਾ ਜਾਇਜ਼ਾ ਲੈਣਗੇ।