National
ਨਿਵੇਸ਼ ਸੰਮੇਲਨ ਦਾ ਉਦਘਾਟਨ ਕਰਨ ਲਖਨਊ ਪਹੁੰਚੇ PM ਮੋਦੀ: 16 ਦੇਸ਼ਾਂ ਦੀਆਂ 304 ਕੰਪਨੀਆਂ ਕਰਨਗੇ 27 ਲੱਖ ਕਰੋੜ ਦਾ ਨਿਵੇਸ਼

ਥੋੜ੍ਹੇ ਸਮੇਂ ਵਿੱਚ ਲਖਨਊ ਵਿੱਚ ਗਲੋਬਲ ਨਿਵੇਸ਼ਕ ਸੰਮੇਲਨ ਦਾ ਉਦਘਾਟਨ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਲਖਨਊ ਪਹੁੰਚ ਚੁੱਕੇ ਹਨ। ਮੁਕੇਸ਼ ਅੰਬਾਨੀ ਵੀ ਲਖਨਊ ਪਹੁੰਚ ਚੁੱਕੇ ਹਨ। ਇਹ ਦੇਸ਼ ਦਾ ਸਭ ਤੋਂ ਵੱਡਾ ਨਿਵੇਸ਼ਕ ਸੰਮੇਲਨ ਹੈ, ਜੋ 10 ਤੋਂ 12 ਫਰਵਰੀ ਤੱਕ 3 ਦਿਨਾਂ ਤੱਕ ਚੱਲੇਗਾ। ਸੰਮੇਲਨ ਲਈ ਡਿਫੈਂਸ ਐਕਸਪੋ ਗਰਾਊਂਡ ‘ਚ 25,000 ਵਰਗ ਮੀਟਰ ‘ਚ ਪੰਜ ਤਾਰਾ ਹੋਟਲਾਂ ਦੀ ਤਰਜ਼ ‘ਤੇ 5 ਵੱਡੇ ਪੰਡਾਲ ਅਤੇ ਟੈਂਟ ਸਿਟੀ ਬਣਾਏ ਗਏ ਹਨ।
ਸੰਮੇਲਨ ‘ਚ 16 ਦੇਸ਼ਾਂ ਦੀਆਂ 304 ਕੰਪਨੀਆਂ 27 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰਨਗੀਆਂ। ਲਖਨਊ ਦੇ ਸੰਸਦ ਮੈਂਬਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਸੀਐਮ ਯੋਗੀ ਵੀ ਪ੍ਰਧਾਨ ਮੰਤਰੀ ਦੇ ਨਾਲ ਮੌਜੂਦ ਹਨ। ਅਮਿਤ ਸ਼ਾਹ ਵੀ ਸ਼ਿਖਰ ਸੰਮੇਲਨ ‘ਚ ਸ਼ਾਮਲ ਹੋਣ ਲਈ ਦੁਪਹਿਰ 3 ਵਜੇ ਲਖਨਊ ਪਹੁੰਚਣਗੇ।