National
PM ਮੋਦੀ ਨੇ ਹਾਕੀ ਟੀਮ ਦੇ ਕਪਤਾਨ ਅਤੇ ਕੋਚ ਨਾਲ ਫੋਨ ‘ਤੇ ਕੀਤੀ ਗੱਲਬਾਤ,ਜਿੱਤ ਲਈ ਦਿੱਤੀ ਵਧਾਈ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੋਕੀਓ ਵਿੱਚ ਕਪਤਾਨ ਮਨਪ੍ਰੀਤ ਸਿੰਘ (Manpreet Singh), ਮੁੱਖ ਕੋਚ ਗ੍ਰਾਹਮ ਰੀਡ (Graham Reed) ਅਤੇ ਸਹਾਇਕ ਕੋਚ ਪੀਯੂਸ਼ ਦੁਬੇ (Piyush Dubey) ਨਾਲ ਗੱਲ ਕੀਤੀ ਅਤੇ 41 ਸਾਲਾਂ ਬਾਅਦ ਓਲੰਪਿਕ ਤਗਮਾ ਜਿੱਤਣ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ‘ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਸਪੋਰਟਸ ਅਥਾਰਟੀ ਆਫ਼ ਇੰਡੀਆ ਨੇ ਇੱਕ ਵੀਡੀਓ ਟਵੀਟ ਕੀਤਾ ਹੈ। ਜਿਸ ਵਿੱਚ ਪ੍ਰਧਾਨ ਮੰਤਰੀ ਮੋਦੀ ਮਨਪ੍ਰੀਤ, ਰੀਡ ਅਤੇ ਦੁਬੇ ਨਾਲ ਫ਼ੋਨ ‘ਤੇ ਗੱਲ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਮਨਪ੍ਰੀਤ ਨੂੰ ਕਿਹਾ, ਤੁਹਾਨੂੰ ਅਤੇ ਤੁਹਾਡੀ ਪੂਰੀ ਟੀਮ ਨੂੰ “ਬਹੁਤ – ਬਹੁਤ ਵਧਾਈਆਂ। ਤੁਸੀਂ ਸ਼ਾਨਦਾਰ ਕੰਮ ਕੀਤਾ ਹੈ, ਪੂਰਾ ਦੇਸ਼ ਨੱਚ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬੈਲਜੀਅਮ ਵਿਰੁੱਧ ਹਾਰ ਤੋਂ ਬਾਅਦ ਮਨਪ੍ਰੀਤ ਦੀ ਆਵਾਜ਼ ਢਿੱਲੀ ਸੀ,ਪਰ ਅੱਜ ਪੂਰਾ ਜੋਸ਼ ਹੈ।
ਨਰਿੰਦਰ ਮੋਦੀ ਨੇ ਕਿਹਾ ਕਿ ਤੁਹਾਡੀ ਮਿਹਨਤ ਰੰਗ ਲਿਆ ਰਹੀ ਹੈ। ਮੇਰੇ ਵੱਲੋਂ ਸਾਰੇ ਖਿਡਾਰੀਆਂ ਨੂੰ ਵਧਾਈ। ਅਸੀਂ 15 ਅਗਸਤ ਨੂੰ ਮਿਲ ਰਹੇ ਹਾਂ. ਮੈਂ ਸਾਰਿਆਂ ਨੂੰ ਬੁਲਾਇਆ ਹੈ, ਉਸ ਦਿਨ ਤੁਹਾਨੂੰ ਮਿਲਾਂਗੇ। ਪ੍ਰਧਾਨ ਮੰਤਰੀ ਮੋਦੀ ਨੇ ਰੀਡ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਇਤਿਹਾਸ ਸਿਰਜਣ ਲਈ ਵਧਾਈ ਦਿੱਤੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਪਹਿਲਾਂ ਟਵੀਟ ਕਰਕੇ ਕਿਹਾ ਸੀ ਕਿ ਭਾਰਤੀ ਇਸ ਦਿਨ ਨੂੰ ਹਮੇਸ਼ਾ ਯਾਦ ਰੱਖਣਗੇ। ਉਨ੍ਹਾਂ ਨੇ ਕਿਹਾ, “ਇਤਿਹਾਸਕ”। ਇਸ ਦਿਨ ਨੂੰ ਹਮੇਸ਼ਾ ਹਰ ਭਾਰਤੀ ਯਾਦ ਰੱਖੇਗਾ। ਸਾਡੀ ਪੁਰਸ਼ ਹਾਕੀ ਟੀਮ ਨੂੰ ਕਾਂਸੀ ਦਾ ਤਗਮਾ ਜਿੱਤਣ ਲਈ ਵਧਾਈ। ਇਸ ਜਿੱਤ ਨਾਲ ਉਨ੍ਹਾਂ ਨੇ ਪੂਰੇ ਦੇਸ਼, ਖਾਸ ਕਰਕੇ ਨੌਜਵਾਨਾਂ ਨੂੰ ਪ੍ਰਭਾਵਿਤ ਕੀਤਾ ਹੈ । ਭਾਰਤ ਨੂੰ ਆਪਣੀ ਹਾਕੀ ਟੀਮ ‘ਤੇ ਮਾਣ ਹੈ।