National
ਲਾਲ ਕਿਲੇ ‘ਤੇ PM ਮੋਦੀ ਨੇ ਲਹਿਰਾਇਆ ਤਿਰੰਗਾ

ਨਵੀਂ ਦਿੱਲੀ : ਅੱਜ ਦੇਸ਼ ਵਿੱਚ 75 ਵਾਂ ਸੁਤੰਤਰਤਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਬੋਧਨ ਲਾਲ ਕਿਲ੍ਹੇ ਤੋਂ ਜਾਰੀ ਹੈ। ਦੇਸ਼ ਇਸ ਆਜ਼ਾਦੀ ਦਿਹਾੜੇ ‘ਤੇ’ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ‘ਮਨਾ ਰਿਹਾ ਹੈ। ਸਵੇਰੇ ਪ੍ਰਧਾਨ ਮੰਤਰੀ ਮੋਦੀ ਨੇ ਸਭ ਤੋਂ ਪਹਿਲਾਂ ਰਾਜ ਘਾਟ, ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਸਮਾਧ ‘ਤੇ ਫੁੱਲ ਭੇਟ ਕੀਤੇ। ਇਸ ਤੋਂ ਬਾਅਦ ਪੀਐਮ ਲਾਲ ਕਿਲੇ ਪਹੁੰਚੇ, ਜਿੱਥੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ। ਲਾਲ ਕਿਲੇ ‘ਤੇ ਪਹਿਲੀ ਵਾਰ ਫੁੱਲਾਂ ਦੀ ਵਰਖਾ ਹੋਈ। ਇਸ ਤੋਂ ਇਲਾਵਾ ਇਸ ਵਾਰ ਓਲੰਪਿਕ ਵਿੱਚ ਭਾਰਤ ਦਾ ਸੋਨ ਤਗਮਾ ਜਿੱਤਣ ਵਾਲੇ ਅਥਲੀਟ ਨੀਰਜ ਚੋਪੜਾ ਦੇ ਨਾਲ, ਕਈ ਹੋਰ ਖਿਡਾਰੀ ਵੀ ਪ੍ਰੋਗਰਾਮ ਵਿੱਚ ਮੌਜੂਦ ਹਨ।