National
PM MODI ਛੱਤੀਸਗੜ੍ਹ ਦੇ ਦੌਰੇ ‘ਤੇ, ਰੈਲੀਆਂ ਨੂੰ ਕਰਨਗੇ ਸੰਬੋਧਨ

LOK SABHA ELECTIONS 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਨੂੰ ਲੈ ਕੇ ਛੱਤੀਸਗੜ੍ਹ ਦੇ ਦੋ ਦਿਨਾਂ ਦੌਰੇ ‘ਤੇ ਰਹਿਣਗੇ । ਉਹ 23 ਅਤੇ 24 ਅਪ੍ਰੈਲ ਨੂੰ ਵੱਖ-ਵੱਖ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਨੂੰ ਲੈ ਕੇ ਰਾਏਪੁਰ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ।
ਇਸ ਦੌਰਾਨ ਪੀਐੱਮ ਮੋਦੀ ਦੂਜੇ ਪੜਾਅ ‘ਚ ਤਿੰਨ ਲੋਕ ਸਭਾ ਸੀਟਾਂ ‘ਤੇ ਜਨ ਸਭਾਵਾਂ ਨੂੰ ਸੰਬੋਧਿਤ ਕਰਨਗੇ। ਆਪਣੇ ਦੋ ਦਿਨਾਂ ਦੌਰੇ ਦੇ ਪਹਿਲੇ ਦਿਨ ਮੰਗਲਵਾਰ ਯਾਨੀ 23 ਅਪ੍ਰੈਲ ਨੂੰ, ਪੀਐਮ ਮੋਦੀ ਜੰਜਗੀਰ ਚੰਪਾ ਲੋਕ ਸਭਾ ਹਲਕੇ ਦੇ ਅਧੀਨ ਸਕਤੀ ਦੇ ਜੇਠਾ ਮੈਦਾਨ ਵਿੱਚ ਦੁਪਹਿਰ 1 ਵਜੇ ਅਤੇ ਫਿਰ 3 ਵਜੇ ਧਮਤਰੀ ਦੇ ਸ਼ਿਆਮਤਰਾਏ ਵਿੱਚ ਇੱਕ ਜਨਸਭਾ ਨੂੰ ਸੰਬੋਧਿਤ ਕਰਨਗੇ। ਜਿਸ ਤੋਂ ਬਾਅਦ ਉਹ ਸ਼ਾਮ ਨੂੰ ਰਾਏਪੁਰ ਪਰਤਣਗੇ ਅਤੇ ਰਾਜ ਭਵਨ ‘ਚ ਰਾਤ ਲਈ ਆਰਾਮ ਕਰਨਗੇ। ਅਗਲੇ ਦਿਨ 24 ਅਪ੍ਰੈਲ ਨੂੰ ਪੀਐਮ ਮੋਦੀ ਅੰਬਿਕਾਪੁਰ ਲਈ ਰਵਾਨਾ ਹੋਣਗੇ ਅਤੇ ਉੱਥੇ ਇੱਕ ਜਨ ਸਭਾ ਨੂੰ ਸੰਬੋਧਨ ਕਰਨਗੇ।