National
ਤਾਮਿਲਨਾਡੂ ਵਿੱਚ PM ਮੋਦੀ ਨੇ ਰੈਲੀ ਨੂੰ ਕੀਤਾ ਸੰਬੋਧਿਤ, ਸੁਰੱਖਿਆ ਦੇ ਸਖ਼ਤ ਪ੍ਰਬੰਧ
TAMILNADU: ਇਸ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਭਾ ਚੋਣਾਂ ਨੂੰ ਲੈ ਕੇ ਖਾਸ ਧਿਆਨ ਦੱਖਣੀ ਭਾਰਤ ‘ਤੇ ਹੈ। ਬੁੱਧਵਾਰ ਯਾਨੀ 10 ਅਪ੍ਰੈਲ ਨੂੰ ਪੀਐਮ ਮੋਦੀ ਤਾਮਿਲਨਾਡੂ ਦੇ ਵੇਲੋਰ ਵਿੱਚ ਇੱਕ ਜਨ ਸਭਾ ਨੂੰ ਸੰਬੋਧਿਤ ਕੀਤਾ । ਫਿਰ ਉਹ ਤਾਮਿਲਨਾਡੂ ਦੇ ਮੇਟੂਪਲਯਾਮ ਵਿੱਚ ਦੂਜੀ ਜਨਤਕ ਸਭਾ ਨੂੰ ਸੰਬੋਧਨ ਕੀਤਾ । ਇਸ ਤੋਂ ਬਾਅਦ ਉਹ ਮਹਾਰਾਸ਼ਟਰ ਦੇ ਰਾਮਟੇਕ ਵਿੱਚ ਇੱਕ ਜਨਸਭਾ ਨੂੰ ਸੰਬੋਧਿਤ ਕੀਤਾ ਅਤੇ ਭਾਜਪਾ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ।
ਭਾਜਪਾ ਦੇ ਸੀਨੀਅਰ ਨੇਤਾਵਾਂ ਦੇ ਵੇਲੋਰ ਵਿੱਚ ਹੋਣ ਵਾਲੀ ਜਨਸਭਾ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। ਤਾਮਿਲਨਾਡੂ ਵਿੱਚ ਭਾਜਪਾ ਵਰਕਰਾਂ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਦੀ ਵੇਲੋਰ ਫੇਰੀ ਐਨਡੀਏ ਦੇ ਉਮੀਦਵਾਰਾਂ ਨੂੰ ਮਜ਼ਬੂਤ ਕਰੇਗੀ ਅਤੇ ਚੋਣ ਪ੍ਰਚਾਰ ਨੂੰ ਹੁਲਾਰਾ ਦੇਵੇਗੀ।
ਸੁਰੱਖਿਆ ਦੇ ਸਖ਼ਤ ਪ੍ਰਬੰਧ
ਪੀਐਮ ਮੋਦੀ ਦੇ ਦੌਰੇ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸਮਾਗਮ ਵਾਲੀ ਥਾਂ ਦੇ ਹਰ ਮੋੜ ‘ਤੇ ਪੁਲਿਸ ਤਾਇਨਾਤ ਰਹੇਗੀ।