Connect with us

India

ਪੀਐੱਮ ਨੇ ‘ਆਤਮਨਿਰਭਰ ਭਾਰਤ ਇਨੋਵੇਸ਼ਨ ਚੈਲੰਜ’ ਕੀਤਾ ਲਾਂਚ

Published

on

  • ਲੋਕਾਂ ਨੂੰ 20 ਲੱਖ ਰੁਪਏ ਤੱਕ ਇਨਾਮ ਜਿੱਤਣ ਦਾ ਮਿਲੇਗਾ ਮੌਕਾ
  • ਫੋਟੋ ਐਡਟਿੰਗ ਤੋਂ ਲੈ ਕੇ ਗੇਮਿੰਗ ਐਪਸ ਤੱਕ ਚੈਲੰਜ ਸ਼ਾਮਿਲ
  • ਇਸ ‘ਚੈਲੰਜ’ ਬਾਰੇ ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਟਵੀਟ

11 ਜੁਲਾਈ: ਦੇਸ਼ ਨੂੰ ਡਿਜ਼ੀਟਲ ਤੇ ਆਤਮ ਨਿਰਭਰ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਕਦਮ ਅੱਗੇ ਵਧਾਉਂਦੇ ਹੋਏ ‘ਆਤਮਨਿਰਭਰ ਭਾਰਤ ਇਨੋਵੇਸ਼ਨ ਚੈਲੰਜ’ ਲਾਂਚ ਕੀਤਾ ਹੈ। ਇਸ ਚੈਲੰਜ ‘ਚ ਲੋਕਾਂ ਨੂੰ 20 ਲੱਖ ਰੁਪਏ ਤੱਕ ਇਨਾਮ ਜਿੱਤਣ ਦਾ ਮੌਕਾ ਮਿਲੇਗਾ। ਇਸ ਚੈਲੰਜ ਦੀ ਜਾਣਕਾਰੀ ਖ਼ੁਦ ਪੀਐੱਮ ਮੋਦੀ ਨੇ ਆਪਣੇ ਟਵਿੱਟਰ ‘ਤੇ ਇਕ ਪੋਸਟ ਰਾਹੀਂ ਸ਼ੇਅਰ ਕੀਤੀ ਹੈ। ਇਸ ਚੈਲੰਜ ਨੂੰ ਕਈ ਵੱਖ-ਵੱਖ ਕੈਟੇਗਰੀਜ਼ ‘ਚ ਵੰਡਿਆ ਗਿਆ ਹੈ। ਇਨ੍ਹਾਂ ‘ਚ ਫੋਟੋ ਐਡਟਿੰਗ ਤੋਂ ਲੈ ਕੇ ਗੇਮਿੰਗ ਐਪਸ ਤੱਕ ਦੇ ਚੈਲੰਜ ਸ਼ਾਮਲ ਹਨ। ਇਸ ਐਪ ਨੂੰ ‘ਮੇਕ ਇਨ ਇੰਡੀਆ ਫਾਰ ਇੰਡੀਆ ਐਂਡ ਦ ਵਰਲਡ’ ਨਾਂ ਦਾ ਮੰਤਰ ਦਿੱਤਾ ਗਿਆ ਹੈ ਤੇ ਇਸ ਦਾ ਮਕਸਦ ਲੋਕਾਂ ਨੂੰ ‘ਮੇਕ ਇਨ ਇੰਡੀਆ’ ਐਪ ਬਣਾਉਣ ਲਈ ਪ੍ਰੇਰਿਤ ਕਰਨਾ ਹੈ। ਇਸ ਚੈਲੰਜ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਰਾਹੀਂ ਕਿਹਾ, ‘ਇਹ ਚੁਣੌਤੀ ਤੁਹਾਡੇ ਲਈ ਹੈ ਜੇ ਤੁਹਾਡੇ ਕੋਲ ਇਸ ਤਰ੍ਹਾਂ ਦੇ ਪ੍ਰੋਡਕਟ ਹਨ ਜਾਂ ਫਿਰ ਤੁਹਨੂੰ ਲੱਗਦਾ ਹੈ ਕਿ ਤੁਹਾਡੇ ਕੋਲ ਅਜਿਹੇ ਪ੍ਰੋਡਕਟ ਨੂੰ ਬਣਾਉਣ ਲਈ ਇਕ ਨਜ਼ਰ ਤੇ ਵਿਸ਼ੇਸ਼ਗਤਾ ਹੈ ਤਾਂ ਮੈਂ ਤਕਨੀਕੀ ਭਾਈਚਾਰੇ ਦੇ ਆਪਣੇ ਸਾਰੇ ਦੋਸਤਾਂ ਨੂੰ ਇਸ ‘ਚ ਹਿੱਸਾ ਲੈਣ ਦੀ ਅਪੀਲ ਕਰਦਾ ਹਾਂ।’