Connect with us

National

ਦੁਬਈ ਤੋਂ ਦਿੱਲੀ ਵਾਪਿਸ ਪਰਤੇ PM ਨਰੇਂਦਰ ਮੋਦੀ

Published

on

ਨਵੀਂ ਦਿੱਲੀ, 02 ਦਸੰਬਰ :  ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਨਵੰਬਰ ਨੂੰ ਵਿਸ਼ਵ ਜਲਵਾਯੂ ਐਕਸ਼ਨ ਸਮਿਟ ਆਫ ਪਾਰਟੀਜ਼ ਕਾਨਫਰੰਸ ਆਫ ਪਾਰਟੀਜ਼ ਵਿਚ ਸਫਲਤਾਪੂਰਵਕ ਸ਼ਾਮਲ ਹੋਣ ਤੋਂ ਬਾਅਦ ਯੂ.ਏ.ਈ ਦਾ ਆਪਣਾ ਇਕ ਦਿਨਾ ਦੌਰਾ ਪੂਰਾ ਕਰਨ ਤੋਂ ਬਾਅਦ 2 ਦਸੰਬਰ ਨੂੰ ਦਿੱਲੀ ਪਹੁੰਚੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 01 ਦਸੰਬਰ ਨੂੰ ਯੂਏਈ ਵਿੱਚ ਸੀਓਪੀ-28 ਸਿਖਰ ਸੰਮੇਲਨ ਦੌਰਾਨ ਯੂਏਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ COP-28 ਸਿਖਰ ਸੰਮੇਲਨ ਦੀ ਸਫਲਤਾਪੂਰਵਕ ਮੇਜ਼ਬਾਨੀ ਲਈ ਯੂਏਈ ਦੇ ਰਾਸ਼ਟਰਪਤੀ ਨੂੰ ਵਧਾਈ ਦਿੱਤੀ।

ਉਨ੍ਹਾਂ ਨੇ ਸੀਓਪੀ-28 ‘ਤੇ ਗ੍ਰੀਨ ਕਲਾਈਮੇਟ ਪ੍ਰੋਗਰਾਮ (ਜੀਸੀਪੀ) ‘ਤੇ ਉੱਚ-ਪੱਧਰੀ ਸਮਾਗਮ ਦੀ ਸਹਿ-ਮੇਜ਼ਬਾਨੀ ਲਈ ਰਾਸ਼ਟਰਪਤੀ ਦਾ ਧੰਨਵਾਦ ਵੀ ਕੀਤਾ।
ਸੀਓਪੀ28 ਦੁਬਈ ਵਿੱਚ ਯੂਏਈ ਦੀ ਪ੍ਰਧਾਨਗੀ ਹੇਠ 28 ਨਵੰਬਰ ਤੋਂ 12 ਦਸੰਬਰ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ।