Governance
5 ਅਪ੍ਰੈਲ ਨੂੰ ਰਾਤ 9 ਵਜੇ ਘਰਾਂ ਦੀਆਂ ਲਾਈਟਾਂ ਬੰਦ ਕਰਕੇ , 9 ਮਿੰਟ ਲਈ ਮੋਮਬੱਤੀ ਅਤੇ ਦੀਵੇ ਜਲਾਏ –ਮੋਦੀ

ਕੋਰੋਨਾ ਵਾਇਰਸ ਨੇ ਆਪਣੇ ਪੈਰ ਪੂਰੀ ਦੁਨੀਆ ਚ ਪਸਾਰੇ ਹੋਏ ਹਨ ਜਿਸ ਕਰਕੇ ਹੈ ਕੋਈ ਇਸਤੋਂ ਬਚਣ ਦੀ ਨਾਮੁਮਕਿਨ ਕੋਸ਼ਿਸ਼ਾ ਕੇ ਰਿਹਾ ਹੈ।ਕੋਰੋਨਾ ਵਾਇਰਸ ਨਾਲ ਲੜ ਰਹੇ ਦੇਸ਼ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਸੰਦੇਸ਼ ਦਿੱਤਾ। ਪੀਐੱਮ ਨੇ ਸਵੇਰੇ 9 ਵਜੇ ਲੋਕਾਂ ਨਾਲ ਇਕ ਵੀਡੀਓ ਸੰਦੇਸ਼ ਸਾਂਝਾ ਕੀਤਾ। ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਦੇ ਨਾਂ ਟਵਿੱਟਰ ‘ਤੇ ਇਹ ਸੰਦੇਸ਼ ਜਾਰੀ ਕੀਤਾ ਹੈ।
ਉਨ੍ਹਾਂ ਇਸ ਸੰਦੇਸ਼ ‘ਚ ਜਨਤਾ ਨੂੰ ਅਪੀਲ ਕੀਤੀ ਕਿ ਸਾਰੇ 5 ਅਪ੍ਰੈਲ ਨੂੰ ਰਾਤ 9 ਵਜੇ ਸਾਰੇ ਆਪਣੇ ਘਰਾਂ ਦੀਆਂ ਬੱਤੀਆਂ ਬੰਦ ਕਰ ਕੇ ਘਰਾਂ ਦੇ ਬਾਹਰ ਦੀਵੇ ਤੇ ਮੋਮਬੱਤੀਆਂ ਜਲਾਉਣ। ਉਨ੍ਹਾਂ ਇਹ ਵੀ ਕਿਹਾ ਕਿ ਇਸ ਦੌਰਾਨ ਆਪਣੇ ਘਰ ਦੇ ਬਾਹਰ ਹੀ ਖੜ੍ਹੇ ਹੋਣ, ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ।