Uncategorized
ਪੀ ਐਮ ਮੋਦੀ ਨੇ ਜਨਤਾ ਕਰਫ਼ਿਊ ਦਾ ਸਹਿਯੋਗ ਦੇਣ ਲਈ ਲੋਕਾਂ ਦਾ ਕੀਤਾ ਧੰਨਵਾਦ, ਅਤੇ ਘਰਾਂ ਵਿੱਚ ਰਹਿਣ ਦੀ ਦਿੱਤੀ ਸਲਾਹ
ਕੋਰੋਨਾ ਵਾਇਰਸ ਦੇ ਕਹਿਰ ਤੋਂ ਬਚਣ ਲਈ ਸਰਕਾਰਾਂ ਹਰ ਸੰਭਵ ਕੋਸ਼ਿਸ਼ਾਂ ਕਰ ਰਹੀਆਂ ਹਨ। ਇਸੇ ਲੜੀ ਦੇ ਤਹਿਤ ਪ੍ਰਧਾਨ ਮੰਤਰੀ ਮੋਦੀ ਵਲੋਂ ਦੇਸ਼ ਦੇ ਲੋਕਾਂ ਨੂੰ ਇਸ ਵਾਇਰਸ ਨਾਲ ਲੜਨ ਲਈ ਤੇ ਇਸਦੀ ਚੈਨ ਤੋੜਨ ਲਈ ਜਨਤਾ ਕਰਫ਼ਿਊ ਦਾ ਐਲਾਨ ਕੀਤਾ ਗਿਆ ਸੀ। ਇਹ ਜਨਤਾ ਕਰਫ਼ਿਊ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ।ਹਰ ਸ਼ਹਿਰ ਹਰ ਗਲੀ ਮੁਹੱਲੇ ਵਿੱਚ ਸਨਾਟਾ ਹੀ ਸਨਾਟਾ ਛਾਇਆ ਰਿਹਾ। ਇਹ ਕਰਫ਼ਿਊ ਸਵੇਰ ਤੋਂ ਲੈਕੇ ਰਾਤ ਤੱਕ ਲਗਾਇਆ ਗਿਆ ਸੀ । ਜਿਵੇਂ ਹੀ ਇਸ ਕਰਫ਼ਿਊ ਦਾ ਸਮਾਂ ਖਤਮ ਹੋਇਆ ਲੋਕਾਂ ਨੇ ਮੋਦੀ ਦੇ ਕਹਿਣ ਮੁਤਾਬਿਕ ਤਾੜੀਆਂ ਤੇ ਥਾਲੀਆਂ ਵਜਾ ਕੇ ਇਸ ਕਰਫ਼ਿਊ ਨੂੰ ਪੂਰਾ ਕੀਤਾ। ਇਸ ਕਰਫ਼ਿਊ ਦਾ ਸਮਰਥਨ ਕਰਨ ਲਈ ਮੋਦੀ ਨੇ ਲੋਕਾਂ ਦਾ ਧੰਨਵਾਦ ਕੀਤਾ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਕਿਹਾ ਕਿ ਭਾਵੇਂ ਕਿ ਅੱਜ ਦਾ ਜਨਤਾ ਕਰਫ਼ਿਊ 9 ਵਜੇ ਤੱਕ ਖ਼ਤਮ ਹੋ ਜਾਵੇਗਾ, ਪਰ ਇਸਦਾ ਇਹ ਮਤਲਬ ਨਹੀਂ ਕਿ ਖੁਸ਼ੀਆਂ ਮਨਾਈਏ, ਮੋਦੀ ਨੇ ਕਿਹਾ ਕਿ ਇਹ ਤਾਂ ਲੰਮੀ ਲੜਾਈ ਦੀ ਸ਼ੁਰੂਆਤ ਹੈ ਤੇ ਇਸ ਲੜਾਈ ਨੂੰ ਮਿਲ ਕੇ ਲੜਨਾ ਹੈ।

ਇਸਦੇ ਨਾਲ ਹੀ ਕਿਹਾ ਕਿ ਭਾਵੇਂ ਕਰਫ਼ਿਊ 9 ਵੱਜੇ ਖਤਮ ਹੋ ਜਾਵੇਗਾ ਲੇਕਿਨ ਫਿਰ ਵੀ ਘਰਾਂ ਤੋਂ ਬਾਹਰ ਜਾਣ ਤੋਂ ਗੁਰੇਜ ਕੀਤਾ ਜਾਵੇ।