Corona Virus
ਮਨ ਕੀ ਬਾਤ ਵਿੱਚ ਪੀਐਮ ਨੇ ਕਿਹਾ ਕੋਰੋਨਾ ਤੋਂ ਰਹੋ ਸਾਵਧਾਨ

29 ਮਾਰਚ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਨ ਕੀ ਬਾਤ ਵੀ ਕੋਰੋਨਾ ਦੇ ਨਾਲ ਜੁੜ ਗਈ ਹੈ, ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਜਨਤਾ ਨੂ ਸੰਬੋਧਨ ਕੀਤਾ ਗਿਆ। ਇਸ ਮੌਕੇ ਮੋਦੀ ਨੇ ਲੋਕਾ ਨੂ ਅਪੀਲ ਕੀਤੀ ਕਿ ਲੋਕ ਇਸ ਮੁਸ਼ਕਿਲ ਦੀ ਘੜੀ ਦੇ ਵਿੱਚ ਘਰਾ ਦੇ ਅੰਦਰ ਰਹਿਣ ਅਤੇ 21 ਦਿਨਾਂ ਲਈ ਲੋਕ ਆਪਸ ਵਿੱਚ ਨਾ ਮਿਲਣ ਤੇ ਦੂਰੀ ਨੂੰ ਬਰਕਰਾਰ ਰੱਖਣ। ਪ੍ਰਧਾਨ ਮੰਤਰੀ ਦੀ ਇਸ ਗੱਲ ਨੂੰ ਭਾਜਪਾ ਨੇਤਾ ਤਰੁਣ ਚੁਗ ਨੇ ਕਿਹਾ ਕਿ ਜੋ ਦਿਸ਼ਾ ਨਿਰਦੇਸ਼ ਦੇਤੇ ਗਏ ਨੇ ਉਹਨਾਂ ਦਾ ਪਾਲਨ ਕੀਤਾ ਜਾਵੇਗਾ, ਅਤੇ ਲੋਕ ਅਪਨੇ ਘਰ ਦੇ ਵਿੱਚ ਹੀ ਰਹਿਣਗੇ।