Punjab
ਗੈਂਗਸਟਰ ਖਿਲਾਫ ਕੀਤੀ ਪੁਲਿਸ ਕਾਰਵਾਈ ਸ਼ਲਾਘਾਯੁਗ – ਡਿਪਟੀ ਸਪੀਕਰ ਜੈ ਕਿਸ਼ਨ ਸਿੰਘ

ਪੰਜਾਬ ਪੁਲਿਸ ਵਲੋਂ ਬੀਤੇ ਕਲ ਜਿਲਾ ਅੰਮ੍ਰਿਤਸਰ ਚ ਕੀਤੇ ਐਨਕਾਊਂਟਰ ਨੂੰ ਲੈਕੇ ਪੰਜਾਬ ਦੇ ਵਿਧਾਨ ਸਭਾ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਡੀਜੀਪੀ ਅਤੇ ਮੁਖ ਮੰਤਰੀ ਭਗਵੰਤ ਮਾਨ ਪੰਜਾਬ ਚੋ ਗੈਂਗਸਟਰ ਅਤੇ ਨਸ਼ੇ ਨੂੰ ਠੱਲ ਪਾਉਣ ਲਈ ਜੋ ਕਦਮ ਚੁੱਕ ਰਹੇ ਹਨ ਉਹ ਸ਼ਲਾਘਾਯੁਗ ਹਨ | ਬਟਾਲਾ ਪਹੁਚੇ ਪੰਜਾਬ ਦੇ ਵਿਧਾਨ ਸਭਾ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਨੇ ਦੱਸਿਆ ਕਿ ਉਹ ਐਮਐਲਏ ਬਟਾਲਾ ਅਮਨ ਸ਼ੇਰ ਸਿੰਘ ਕਲਸੀ ਨੂੰ ਮਿਲਣ ਪਹੁਚੇ ਹਨ ਅਤੇ ਉਹਨਾਂ ਨਾਲ ਦੁੱਖ ਦਾ ਪ੍ਰਗਟਾਵਾ ਹੈ ਕਿ ਪਿਛਲੇ ਦਿਨੀ ਇਕ ਸੜਕ ਹਾਦਸੇ ਚ ਐਮਐਲਏ ਸ਼ੇਰੀ ਕਲਸੀ ਦੇ ਪੀਏ ਸਮੇਤ ਤਿੰਨ ਨੌਜਵਾਨਾਂ ਦੀ ਦਰਦਨਾਕ ਮੌਤ ਹੋਈ |
ਉਥੇ ਹੀ ਉਹਨਾਂ ਕਿਹਾ ਕਿ ਪੰਜਾਬ ਚ ਅਮਨ ਅਮਾਨ ਕਾਇਮ ਕਰਨ ਲਈ ਪੰਜਾਬ ਸਰਕਾਰ ਵਲੋਂ ਹਰ ਕਦਮ ਚੁਕੇ ਜਾ ਰਹੇ ਹਨ ਇਸ ਦੇ ਨਾਲ ਹੀ ਪੰਜਾਬ ਚ ਕੋਵਿਡ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਤੇ ਵੀ ਚਿੰਤਾ ਜਤਾਉਂਦੇ ਹੋਏ ਉਹਨਾਂ ਕਿਹਾ ਕਿ ਇਸ ਬਿਮਾਰੀ ਤੇ ਕਾਬੂ ਪਾਉਣ ਲਈ ਇਸ ਸੈਸ਼ਨ ਚ ਵਿਸ਼ੇਸ ਬਜਟ ਰੱਖਿਆ ਜਾਵੇਗਾ | ਇਸ ਦੇ ਨਾਲ ਹੀ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਜਿਆਜ ਦੱਸਦੇ ਕਿਹਾ ਕਿ ਜਿਹਨਾਂ ਦੀ ਸਜ਼ਾ ਪੂਰੀ ਹੋ ਚੁਕੀ ਹੈ ਉਸ ਦੀ ਰਿਹਾਈ ਹੋਣੀ ਚਾਹੀਦੀ ਹੈ | ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜੋ ਵਾਅਦੇ ਉਹਨਾਂ ਦੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ ਹਨ ਉਹ ਸਭ ਇਕ ਇਕ ਕਰ ਪੂਰੇ ਕੀਤੇ ਜਾਣਗੇ |