Punjab
ਤਲਵੰਡੀ ਸਾਬੋ ਵਿੱਚ ਪੁਲਿਸ ਨੇ ਕੀਤਾ ਦਿੱਲ ਜਿੱਤ ਲੈਣ ਵਾਲਾ ਕੰਮ

ਤਲਵੰਡੀ ਸਾਬੋ, 10 ਅਪ੍ਰੈਲ : ਕੋਰੋਨਾ ਵਾਇਰਸ ਦੇ ਚਲਦੇ ਪੰਜਾਬ ਵਿੱਚ ਲੱਗੇ ਕਰਫਿਊ ਦੋਰਾਨ ਪੰਜਾਬ ਪੁਲਿਸ ਦੇ ਕਈ ਰੰਗ ਦੇਖਣ ਨੂੰ ਮਿਲ ਰਹੇ ਹਨ। ਕਈ ਜਗ੍ਹਾ ਤੇ ਪੰਜਾਬ ਪੁਲਿਸ ਲੋਕਾਂ ਨੂੰ ਘਰਾਂ ਵਿੱਚ ਰਹਿਣ ਲਈ ਡੰਡਾ ਚਲਾ ਰਹੀ ਹੈ ਤੇ ਕਿਤੇ ਪੁਲਿਸ ਲੰਗਰ ਵਰਤਾਉਂਦੀ ਵੀ ਨਜ਼ਰ ਆਉਂਦੀ ਹੈ। ਤਲਵੰਡੀ ਸਾਬੋ ਵਿਖੇ ਪੁਲਿਸ ਦਾ ਇੱਕ ਹੋਰ ਸੇਵਾ ਦਾ ਕਾਰਜ ਦੇਖਣ ਨੂੰ ਮਿਲ ਰਿਹਾ ਹੈ। ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਨਹਿਰ ਦੇ ਰਹਿੰਦੇ ਸੈਕੜੇ ਦੀ ਗਿਣਤੀ ਵਿੱਚ ਬੇੇੇਜ਼ੁਬਾਨ ਜਾਨਵਰ ਬੰਦਰਾਂ ਨੂੰ ਕੇਲੇ ਤੇ ਹੋਰ ਖਾਣ ਦਾ ਸਮਾਨ ਖੁਦ ਪੁਲਿਸ ਜਾ ਕੇ ਵਰਤਾ ਰਹੀ ਹੈ।

ਦੱਸ ਦਈਏ ਕਿ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਦੀ ਨਹਿਰ ਦੇ ਸੈਕੜੇ ਦੀ ਗਿਣਤੀ ਵਿੱਚ ਬੰਦਰ ਰਹਿੰਦੇ ਹਨ। ਜਿੰਨਾ ਨੂੰ ਤਲਵੰਡੀ ਸਾਬੋ ਬਠਿੰਡਾਂ ਸਮੇਤ ਆਸ ਪਾਸ ਦੇ ਲੋਕ ਵੱਡੀ ਗਿਣਤੀ ਵਿੱਚ ਰੋਜਾਨਾਂ ਕੇਲੇ, ਛੋਲੇ, ਮਿੱਠੀਆਂ ਰੋਟੀਆਂ ਪਾ ਕੇ ਜਾਂਦੇ ਸਨ ਪਰ ਲੌਕਡਾਉਨ ਤੋਂ ਬਾਅਦ ਬੰਦਰਾ ਨੂੰ ਖਾਣ ਲਈ ਕੋਈ ਨਹੀਂ ਪੁੱਛ ਰਿਹਾ ਸੀ।

ਪੁਲਿਸ ਅਧਿਕਾਰੀਆਂ ਨੇ ਦੱਸਿਆਂ ਕਿ ਉਹਨਾਂ ਦੀ ਗਸਤ ਦੋਰਾਨ ਬਾਂਦਰ ਤੇ ਨਜ਼ਰ ਪਈ ਜਿਸ ਕਰਕੇ ਉਹਨਾਂ ਦੇ ਮਨ ਵਿੱਚ ਆਈਆਂ ਕਿ ਲੋਕ ਤਾਂ ਕੰਟਰੋਲ ਰੂਮ ਤੇ ਸ਼ਿਕਾਈਤ ਕਰਕੇ ਰਾਸ਼ਨ ਦੀ ਮੰਗ ਕਰਦੇ ਹਨ। ਪਰ ਇਹ ਬੇਜੁਬਾਨ ਕਿਸੇ ਨੂੰ ਆਪਣੀ ਮੁਸ਼ਕਿਲ ਵੀ ਨਹੀ ਦੱਸ ਸਕਦੇ। ਇਸ ਕਰਕੇ ਥਾਣਾ ਤਲਵੰਡੀ ਸਾਬੋ ਤੋ ਇਹਨਾਂ ਨੂੰ ਕੇਲੇ ਪਾਉਣ ਦਾ ਕਾਰਜ ਕੀਤਾ ਜਾ ਰਿਹਾ ਹੈ ਤੇ ਹੋਰ ਵੀ ਡਿਊਟੀ ਲਗਾ ਕੇ ਜਾਰੀ ਰਹੇਗਾ।