Connect with us

India

ਗੁਰੂਹਰਸਹਾਏ ਦੀ ਪੁਲਿਸ ਵੱਲੋਂ ਅਫੀਮ ਦੀ ਖੇਤੀ ਕਰਦਾ ਵਿਅਕਤੀ ਕੀਤਾ ਕਾਬੂ

Published

on

ਫਿਰੋਜ਼ਪੁਰ, 03 ਅਪਰੈਲ (ਪਰਮਜੀਤ ਪੰਮਾ): ਨਸ਼ਿਆ ਦੇ ਖਿਲਾਫ਼ ਪੁਲਿਸ ਵਲੋਂ ਵਿੱਢੀ ਗਈ ਮੁਹਿੰਮ ਤਹਿਤ ਫਿਰੋਜ਼ਪੁਰ ਦੇ ਹਲਕਾ ਗੁਰੂਹਰਸਹਾਏ ਦੀ ਪੁਲਿਸ ਵਲੋਂ ਗੁਪਤ ਸੂਚਨਾ ਦੇ ਅਧਾਰ ਤੇ ਹਲਕਾ ਗੁਰੂਹਰਸਹਾਏ ਦੇ ਪਿੰਡ ਕੁਤਬਗੜ ਭਾਟਾ ਵਿਖੇ ਕੀਤੀ ਜਾ ਰਹੀ ਡੋਡਾ ਅਫੀਮ ਦੇ ਖੇਤ ਚ ਛਾਪੇਮਾਰੀ ਕੀਤੀ ਗਈ ।

ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰਾਈਸ ਮਿਲ ਦੇ ਨਜ਼ਦੀਕ ਖੇਤ ਵਿੱਚ ਇਹ ਖੇਤੀ ਕੀਤੀ ਜਾ ਰਹੀ ਹੈ ਤੇ ਪੁਲਿਸ ਵਲੋਂ ਮੌਕੇ ਤੇ ਪਹੁੰਚ ਕੇ ਡੋਡਾ ਅਫੀਮ ਦੀ ਖੇਤੀ ਕਰਦੇ ਉਕਤ ਵਿਅਕਤੀ ਨੂੰ ਮੋਕੇ ਤੇ ਕਾਬੂ ਕਰ ਲਿਆ ਗਿਆ। ਪੁਲਿਸ ਵਲੋਂ ਡੋਡਾ ਖੇਤੀ ਦੀ ਫਸਲ ਨੂੰ ਵੱਢ ਕੇ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਤੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਦੀ ਜਾ ਰਹੀ ਹੈ ।