Uncategorized
ਬਲਾਤਕਾਰ ਦਾ ਦੋਸ਼ ਲਾ ਕੇ ਠੱਗਦੇ ਸੀ ਪੈਸੇ ਕੀਤਾ ਗ੍ਰਿਫ਼ਤਾਰ

ਫ਼ਿਰੋਜ਼ਪੁਰ, 05 ਮਾਰਚ (ਪਰਮਜੀਤ ਪੰਮਾ): ਫ਼ਿਰੋਜ਼ਪੁਰ ਵਿਚ ਪੁਲਿਸ ਨੇ ਪਿਛਲੇ ਦਿਨੀਂ ਸੈਕਸ ਰੈਕੇਟ ਦਾ ਪਰਦਾ ਫਾਸ਼ ਕੀਤਾ। ਇਸ ਮਾਮਲੇ ਚ ਹੁਣ ਪੁਲਿਸ ਲਾਈਵ ਰੇਡ ਕਰਕੇ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਜਿਸ ਵਿੱਚ ਦੋ ਔਰਤਾਂ ਅਤੇ ਇਕ ਮਰਦ ਸ਼ਾਮਿਲ ਹੈ..ਇਹ ਲੋਕ ਇਕ ਨਿੱਜੀ ਸਕੂਲ ਦੇ ਅਧਿਆਪਕ ਨੂੰ ਬਲਾਤਕਾਰ ਦੇ ਕੇਸ ‘ਚ ਝੂਠਾ ਫਸਾਉਣ ਨੂੰ ਲੈ ਕੇ 5 ਲੱਖ ਰੁਪਏ ਦੀ ਮੰਗ ਕਰ ਰਹੇ ਸਨ। ਪੁਲਿਸ ਦਾ ਕਹਿਣਾ ਹੈ ਇਹ ਲੋਕ ਦੋ ਦਿਨ ਪਹਿਲਾਂ ਫੜੇ ਗਏ ਗਿਰੋਹ ਦੇ ਹੀ ਮੈਂਬਰ ਸਨ। ਇਹਨਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਨੇ ਦੋ ਦਿਨਾਂ ਰਿਮਾਂਡ ‘ਤੇ ਲਿਆ।