Punjab
ਨਸ਼ੇ ਦੇ ਖ਼ਿਲਾਫ਼ ਚਲਾਈ ਮੁਹਿੰਮ ਕਰਕੇ 4 ਲੋਕਾਂ ਨੂੰ ਕੀਤਾ ਗ੍ਰਿਫਤਾਰ
ਸਂਗਰੂਰ, 04 ਮਾਰਚ (ਵਿਨੋਦ ਗੋਯਲ): ਸਂਗਰੂਰ ਪੁਲਿਸ ਵੱਲੋਂ ਨਸ਼ੇ ਦੇ ਖ਼ਿਲਾਫ਼ ਚਲਾਈ ਮੁਹਿੰਮ ‘ਚ ਕਾਰਵਾਈ ਕੀਤੀ, ਜਿਸਦੇ ਵਿੱਚ ਦੋ ਅਲਗ ਅਲਗ ਮਾਮਲਿਆਂ ਦੇ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਵਿੱਚ ਇੱਕ ਵਿਅਕਤੀ ਕੋਲ 150 ਗਰਾਮ ਹੀਰੋਇਨ ਬਰਾਮਦ ਕੀਤੀ ਗਈ ਹੈ। ਇਸਦੀ ਕੀਮਤ 80 ਲੱਖ ਤੋਂ 1 ਕਰੋੜ ਆਖਿ ਜਾ ਰਹੀ ਹੈ ਤੇ ਬਾਕੀ ਦੇ ਤਿੰਨ ਦੋਸ਼ੀਆਂ ਨੂੰ 6 ਹਜ਼ਾਰ ਨਸ਼ੀਲੀ ਗੋਲੀਆਂ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ।
ਇਹਨਾਂ ਦੋਸ਼ੀਆਂ ‘ਚ ਇੱਕ ਹਰਬੰਸ ਹੈ ਜੋ ਰਿਸ਼ਤੇਦਾਰਾਂ ਨਾਲ ਮਿਲਕੇ ਹਰਿਆਣਾ ਤੋਂ ਪੰਜਾਬ ਵਿਚ ਹੈਰੋਇਨ ਦੀ ਸਪਲਾਈ ਕਰਦਾ ਸੀ। ਦੱਸ ਦਈਏ ਕਿ ਪੁਲਿਸ ਨੂੰ ਇਸਦੀ ਜਾਣਕਾਰੀ ਗੁਪਤ ਸੂਚਨਾ ਤੋਂ ਮਿਲੀ ਸੀ ਜਿਸਦੇ ਅਧਾਰ ਉਤੇ ਪੁਲਿਸ ਵਲੋਂ ਨਾਕਾ ਬੰਧੀ ਲਗਾ ਦਿਤੀ ਗਈ ਸੀ ‘ਤੇ ਦੋਸ਼ੀਆਂ ਦੀ ਗੱਡੀਆਂ ਨੂੰ ਜ਼ਪਤ ਕਰ ਲਿਆ ਗਿਆ ਸੀ। ਜਿਸਦੇ ਵਿੱਚੋਂ 150 ਗਰਾਮ ਹੈਰੋਇਨ ਬਰਾਮਦ ਕੀਤੀ ਗਈ। ਇਹਨਾਂ ਦੋਸ਼ੀਆਂ ਨੇ ਦੱਸਿਆ ਕਿ ਇਹ ਆਪਣੇ ਰਿਸ਼ਤੇਦਾਰਾਂ ਨਾਲ ਰਲ ਮਿਲਕੇ ਇਹ ਨੈੱਟਵਰਕ ਚਲਾਉਂਦੇ ਸੀ।
ਦੂਜੇ ਮਾਮਲੇ ਚ ਪੁਲਿਸ ਨੇ 3 ਲੋਕਾਂ ਨੂੰ ਨਸ਼ੀਲੀ ਗੋਲੀਆਂ ਨਾਲ ਗ੍ਰਿਫ਼ਤਾਰ ਕੀਤਾ ਹੈ। ਦੱਸ ਦੇਈਏ ਕਿ ਇਹ ਦੋਸ਼ੀਆਂ ਸਂਗਰੂਰ ਦੇ ਚੀਮਾਂ ਪਿੰਡ ਦੇ ਰਹਿਣ ਵਾਲੇ ਹਨ। ਇਹਨਾਂ ਦੇ ਕੋਲ 6000 ਨਸ਼ੀਲੀ ਗੋਲੀਆਂ ਬਰਾਮਦ ਕੀਤੀ ਗਈ ਹੈ। ਅੱਗੇ ਦੀ ਕੀਰਵਾਈ ਕੀਤੀ ਜਾ ਰਹੀ ਹੈ।