Punjab
ਪੁਲਿਸ ਨੇ ਚਾਰ ਦੋਸ਼ੀਆਂ ਨੂੰ ਪੰਜ ਪਿਸਟਲ ਅਤੇ ਜਿੰਦਾਂ ਰੋਂਦ ਨਾਲ ਕੀਤਾ ਕਾਬੂ
ਤਰਨ ਤਾਰਨ, 18 ਜੂਨ (ਪਾਵਾਂ ਸ਼ਰਮਾ): ਪੁਲਿਸ ਨੇ ਹਥਿਆਰਾਂ ਦੀ ਨੋਕ ਤੇ ਲੁੱਟ ਦੀਆਂ ਘੱਟਨਾਵਾਂ ਨੂੰ ਅੰਜਾਮ ਦੇਣ ਵਾਲੇ ਦੋ ਵੱਖ ਵੱਖ ਗਿਰੋਹਾਂ ਦਾ ਪ੍ਰਦਾਫਾਸ਼ ਕਰਦਿਆਂ ਉੱਕਤ ਗਿਰੋਹਾਂ ਦੇ ਚਾਰ ਮੈਬਰਾਂ ਨੂੰ ਕਾਬੂ ਕਰ ਉਹਨਾਂ ਕੋਲੋ ਪੰਜ ਪਿਸਟਲ ਅਤੇ ਜਿੰਦਾਂ ਰੋਂਦ ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਪੁਲਿਸ ਵੱਲੋ ਇਸ ਤੋ ਇਲਾਵਾ ਇੱਕ ਵਿਅਕਤੀ ਕੋਲੋ 7,280 ਨਸ਼ੀਲੀਆਂ ਗੋਲੀਆਂ ਤੋ ਇਲਾਵਾ ਤਿੰਨ ਹੋਰ ਨਸ਼ਾਂ ਤਸਕਰਾਂ ਦੀ 2 ਕਰੋੜ 17 ਲੱਖ 33 ਹਜ਼ਾਰ 750 ਰੁਪੈ ਦੀ ਜਾਇਦਾਦ ਫਰੀਜ਼ ਕੀਤੀ ਹੈ। ਐਸ ਐਸ ਪੀ ਤਰਨ ਧਰੁਵ ਦਹੀਆ ਨੇ ਪੱਤਰਕਾਰਾਂ ਨੂੰ ਜਾਣਕਾਰੀ ਦੇਂਦਿਆ ਦੱਸਿਆਂ ਕਿ ਉੱਕਤ ਗ੍ਰਿਫਤਾਰ ਕੀਤੇ ਗਏ ਲੁਟੇਰਾ ਗਿਰੋਹ ਨਾਲ ਸਬੰਧਤ ਲੋਕ ਅਮ੍ਰਿਤਸਰ ਅਤੇ ਤਰਨ ਤਾਰਨ ਜਿਲ੍ਹੇ ਵਿੱਚ ਹਥਿਆਰਾਂ ਦੀ ਨੋਕ ਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।
ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਇਹਨਾਂ ਪਾਸੋ ਪੰਜ ਹਥਿਆਰ ਬਰਾਮਦ ਕੀਤੇ ਹਨ ਅਤੇ ਅੱਗੇ ਪੁਛਤਾਸ਼ ਜਾਰੀ ਹੈ ਐਸ ਐਸ ਪੀ ਦਹੀਆ ਨੇ ਦੱਸਿਆਂ ਕਿ ਤਰਨ ਤਾਰਨ ਪੁਲਿਸ ਵੱਲੋ ਨਸ਼ਾ ਤਸਕਰਾਂ ਦੀ ਜਾਇਦਾਦ ਫਰੀਜ ਕਰਨ ਦਾ ਸਿਲਸਿਲਾ ਜਾਰੀ ਹੈ ਜਿਸਦੇ ਚੱਲਦਿਆਂ ਅੱਜ ਤਿੰਨ ਹੋਰ ਨਸ਼ਾ ਤਸਕਰਾਂ ਦੀ 2 ਕਰੋੜ 17 ਲੱਖ 33 ਹਜ਼ਾਰ 750 ਰੁਪੈ ਦੀ ਜਾਇਦਾਦ ਫਰੀਜ਼ ਕੀਤੀ ਹੈ ਉਹਨਾਂ ਦੱਸਿਆਂ ਕਿ ਹੁਣ ਤੱਕ 66 ਨਸ਼ਾ ਤਸਕਰਾਂ ਦੀ ਜਾਇਦਾਦ ਫਰੀਜ ਕੀਤੀ ਜਾ ਚੁੱਕੀ ਹੈ ਉਹਨਾਂ ਦੱਸਿਆਂ ਕਿ ਇਸ ਤੋ ਇਲਾਵਾ ਸੀ.ਆਈ.ਏ ਸਟਾਫ ਪੁਲਿਸ ਨੇ ਸੱਤ ਹਜਾਰ ਦੇ ਕਰੀਬ ਨਸ਼ੀਲੀਆਂ ਗੋਲੀਆਂ ਵੀ ਇੱਕ ਵਿਅਕਤੀ ਕੋਲੋ ਬਰਾਮਦ ਕੀਤੀਆਂ ਹਨ।