Punjab
ਜ਼ੀਰਕਪੁਰ ਦੀ ਸੋਸਾਇਟੀ ‘ਚ ਪੁਲਿਸ ਦੀ ਰੇਡ, ਅੱਤਵਾਦੀ ਨਾਲ ਸੀ ਸੰਬੰਧ

ਜ਼ੀਰਕਪੁਰ,15 ਮਾਰਚ:- ਜ਼ੀਰਕਪੁਰ ਵਿਖੇ ਸ਼ਨੀਵਾਰ ਨੂੰ ਐੱਨ.ਆਈ .ਏ ਦੀ ਟੀਮ ਨੇ ਖੁਫੀਆ ਵਿਭਾਗ ਦੀ ਟੀਮ ਨਾਲ ਮਿਲ ਕੇ ਐਮੀਨੈਂਸ ਸੁਸਾਇਟੀ ਤੋਂ ਸੁਰਿੰਦਰ ਸਿੰਘ ਉਰਫ ਸਿਕੰਦਰ ਦੇ ਘਰ ਛਾਪਾ ਮਾਰਿਆ ਜਿੱਥੇ ਕਿ ਉਨ੍ਹਾਂ ਨੂੰ ਭਾਰੀ ਮਾਤਰਾ ਵਿਚ ਅਸਲਾ ਅਤੇ ਨਕਦੀ ਬਰਾਮਦ ਹੋਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਐੱਨ.ਆਈ ਦੀ ਟੀਮ ਨੂੰ ਗੁਪਤ ਜਾਣਕਾਰੀ ਮਿਲਣ ਤੋਂ ਬਾਅਦ ਪੰਜਾਬ ਦੀ ਖੁਫੀਆ ਏਜੰਸੀ ਨਾਲ ਮਿਲ ਕੇ ਇਸ ਆਪ੍ਰੇਸ਼ਨ ਨੂੰ ਸਿਰੇ ਚੜ੍ਹਾਇਆ ਗਿਆ।
ਦੱਸ ਦਈਏ ਕਿ ਸਿਕੰਦਰ ਦੇ ਘਰ ਤੋਂ ਇੱਕ ਏ.ਕੇ 47 ਸਨਾਈਪਰ ਗਨ ,ਪਿਸਟਲ ‘ਤੇ ਨਕਦੀ ਬਰਾਮਦ ਹੋਈ ਹੈ। ਮੌਕੇ ਤੇ ਸਿਕੰਦਰ ਨੂੰ ਐਨ.ਆਈ ਦੀ ਟੀਮ ਨੇ ਗ੍ਰਿਫਤਾਰ ਕਰ ਲਿਆ। ਇਸ ਨਾਲ ਪੰਜਾਬ ‘ਚ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਜਾਣਾ ਸੀ। ਦੱਸਣਯੋਗ ਹੈ ਕਿ ਦੋਸ਼ੀ ਸਿਕੰਦਰ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਜ਼ੀਰਕਪੁਰ ਦੀ ਸੁਸਾਇਟੀ ਵਿੱਚ ਰਹਿੰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਦੇ ਸੰਬੰਧ ਅੱਤਵਾਦੀ ਨਾਲ ਹਨ।