Punjab
ਤਿੰਨ ਗੁੰਡਿਆਂ ਵਿੱਚੋ ਪੁਲਿਸ ਨੇ ਇੱਕ ਨੂੰ ਜਿਉਂਦਾ ਫੜਿਆ

ਹੁਸ਼ਿਆਰਪੁਰ, 09 ਮਾਰਚ (ਸਤਪਾਲ ਰਤਨ) : ਹੁਸ਼ਿਆਰਪੁਰ ਵਿਚ ਐਤਵਾਰ ਦੀ ਰਾਤ ਨੂੰ ਕਸਬਾ ਵਿਖੇ ਤਿੰਨ ਨੌਜਵਾਨ ਲੁੱਕੇ ਹੋਏ ਸੀ ਜਿਸਦੀ ਸੂਚਨਾ ਪੁਲਿਸ ਨੂੰ ਲੱਗੀ ਤੇ ਮੌਕੇ ਤੇ ਪਹੁੰਚ ਗਏ ਤੇ ਉਨ੍ਹਾਂ ਨੇ ਦੇਖਿਆ ਕਿ ਨੌਜਵਾਨਾਂ ਵਲੋਂ ਗੋਲੀਆਂ ਚਲਾਣੀ ਸ਼ੁਰੂ ਕਰ ਦੀ ਤੇ ਜਵਾਬੀ ਫਾਇਰਿੰਗ ਵਿਚ ਵਰਿੰਦਰ ਸ਼ੂਟਰ, ਵਾਸੀ ਕਪੂਰਥਲਾ ਦੀ ਮੌਕੇ ਤੇ ਮੌਤ ਹੋ ਗਈ। ਜਦੋ ਕਿ ਗੁਰਜੰਤ ਸਿੰਘ ਨੂੰ ਮੌਕੇ ਤੇ ਹੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਤੀਜਾ ਦੋਸ਼ੀ ਮਨਦੀਪ ਸਿੰਘ ਮੰਨਾ ਉਹ ਭਜਨ ‘ਚ ਕਾਮਯਾਬ ਸਾਬਿਤ ਹੋ ਗਿਆ। ਪੁਲਿਸ ਵਲੋਂ ਆਈ.ਪੀ.ਸੀ ਧਾਰਾ 307,506,148,149 ਤੇ ਅਸਲ ਐਕਟ ਤੇ ਹੋਰ 10 ਐਕਟ ਦੇ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਦੱਸ ਦਈਏ ਕਿ ਸਾਰੇ ਦੋਸ਼ੀਆਂ ਕਿਸੇ ਐੱਨ.ਆਰ.ਆਈ ਦੀ ਕੋਠੀ ਵਿਖੇ ਛੁਪੇ ਹੋਏ ਸੀ ਇਹ ਕੋਠੀ ਕਿਸਦੀ ਹੈ ਹੱਲੇ ਇਸ ਗੱਲ ਦਾ ਪਤਾ ਨਹੀਂ ਲੱਗ ਪਾਇਆ ਹੈ ਤੇ ਇਸ ਉਪਰ ਅਗੇਰੀ ਜਾਂਚ ਕੀਤੀ ਜਾ ਰਹੀ ਹੈ।