Punjab
ਟਿਕ ਟੋਕ ਵੀਡੀਓ ਰਾਹੀਂ ਆਪਣੇ ਆਪ ਨੂੰ ਕੋਰੋਨਾ ਦਾ ਮਰੀਜ ਕਹਿ ਰਿਹਾ ਸੀ, ਪੁਲਿਸ ਨੇ ਕੀਤਾ ਗ੍ਰਿਫਤਾਰ
ਸੰਗਰੂਰ,22 ਮਾਰਚ(ਵਿਨੋਦ ਗੋਇਲ): ਸੰਗਰੂਰ ਵਿੱਖੇ ਪ੍ਰਭਜੋਤ ਨਾਂਅ ਦੇ ਵਿਅਕਤੀ ਵੱਲੋਂ ਟਿਕ ਟੋਕ ਵੀਡੀਓ ਬਣਾ ਖੁਦ ਨੂੰ ਕੋਰੋਨਾ ਵਾਇਰਸ ਦਾ ਪਾਜ਼ਿਟਿਵ ਮਰੀਜ ਹੋਣ ਦਾ ਦਾਅਵਾ ਕਰਦੇ ਹੋਏ ਅਫ਼ਵਾਹ ਫੈਲਾ ਰਿਹਾ ਸੀ। ਪੁਲਿਸ ਨੇ ਕੀਤਾ ਗ੍ਰਿਫਤਾਰ। ਇਸ ਵੀਡੀਓ ਰਾਹੀਂ ਇਸਨੇ ਕਿਹਾ ਕਿ “ਮੈਂ ਖੁਦ ਨਹੀਂ ਹਾਰਦਾ ਸੀ ਪਰ ਮੇਨੂ ਚੀਨ ਦੀ ਬਿਮਾਰੀ ਨੇ ਹਰਾ ਦਿੱਤਾ, ਜੇ ਜ਼ਿੰਦਾ ਰਿਹਾ ਤਾਂ ਦੁਬਾਰਾ ਵੀਡੀਓ ਬਣਾਵਾਂਗਾਂ, ਮੇਰੀ ਜ਼ਿੰਦਗੀ ਦੀ ਸਲਾਮਤੀ ਲਈ ਦੁਆ ਕਰੋ”। ਦੱਸ ਦਈਏ ਧਾਰਾ 505 ਦੇ ਅਧੀਨ ਇਸਦੇ ਉਪਰ ਮਾਮਲਾ ਦਰਜ ਕੀਤਾ ਜਾ ਚੁੱਕਿਆ ਹੈ।
ਪੰਜਾਬ ਦੇ ਲੋਕ ਕੋਰੋਨਾ ਵਾਇਰਸ ਨੂੰ ਮਜ਼ਾਕ ‘ਚ ਲੈ ਰਹੇ ਹਨ ਤੇ ਇਸਦੇ ਉਪਰ ਅਫ਼ਵਾਹ ਜਨਕ ਵੀਡੀਓਜ਼ ਵੀ ਬਣਾ ਰਹੇ ਹਨ।
ਜਦੋਂ ਇਸਦੀ ਵੀਡੀਓ ਵਾਇਰਲ ਹੋਈ ਤਾਂ ਪ੍ਰਸ਼ਾਸਨ ਇਸਦੇ ਪਿੰਡ ਜਾਂਚ ਲਈ ਪਹੁੰਚਾ ਤੇ ਪਤਾ ਲਗਿਆ ਇਸਦੇ ਅੰਦਰ ਅਜਿਹੇ ਕੋਈ ਵੀ ਲੱਛਣ ਨਹੀਂ ਸੀ। ਇਸਦੇ ਨਾਲ ਹੀ ਲੋਕਾਂ ਨੂੰ ਸਖਤ ਹਿਦਾਇਤਾਂ ਦਿਤੀਆਂ ਹਨ ਜੇਕਰ ਕਿਸੇ ਨੇ ਵੀ ਇਸ ਤਰ੍ਹਾਂ ਦੀ ਅਫ਼ਵਾਹ ਫੈਲਾਈ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।