Punjab
ਪੁਲਿਸ ਨੇ ਨਾਕਾਬੰਦੀ ਕਰ ਨਸ਼ੀਲੀਆਂ ਗੋਲੀਆਂ ਨਾਲ ਫੜਿਆ

ਕਰਤਾਰਪੁਰ, 11 ਮਾਰਚ( ਰਾਜੀਵ ਵਾਧਵਾ) : ਥਾਣਾ ਦੇਹਾਂਤ ਕਰਤਾਰਪੁਰ ਦੀ ਪੁਲਿਸ ਪਾਰਟੀ ਨੇ ਨਸ਼ੀਲੀ ਗੋਲੀਆਂ ਸਹਿਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਕਰਤਾਰਪੁਰ ਦੇ ਪ੍ਰਭਾਰੀ ਪੁਸ਼ਪਿੰਦਰ ਸਿੰਘ ਬਾਲੀ ਨੇ ਦੱਸਿਆ ਕਿ ਜਲੰਧਰ ਸ਼ਹਿਰ ਤੋਂ ਨਸ਼ੇ ਦੀਆਂ ਗੋਲੀਆਂ ਸਪਲਾਈ ਕਰਨ ਲਈ ਕਰਤਾਰਪੁਰ ਆ ਰਿਹਾ ਸੀ। ਗੁਪਤ ਸੂਚਨਾ ਦੀ ਜਾਣਕਾਰੀ ਤੋਂ ਬਾਅਦ ਥਾਣਾ ਵਲੋਂ ਨਾਕਾਬੰਦੀ ਕੀਤੀ ਗਈ ‘ਤੇ ਇਸ ਨਾਕਾਬੰਦੀ ਦੌਰਾਨ ਐਕਟਿਵਾ ਪੀ.ਬੀ 08 ਸੀ.ਜ਼ੈਡ 7212 ਨੂੰ ਰੋਕ ਤਲਾਸ਼ੀ ਮਗਰੋਂ ਉਸ ਐਕਟਿਵਾ ਵਿੱਚੋ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀ ‘ਤੇ ਵਿਅਕਤੀ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ। ਦੱਸ ਦਈਏ ਕਿ ਫੜੇ ਗਏ ਵਿਅਕਤੀ ਦਾ ਨਾਂਅ ਵਿਜੈ ਕੁਮਾਰ ਹੈ ਜਿਸਦੇ ਕੋਲੋਂ 2200 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀ ਗਈ।