Punjab
ਬਟਾਲਾ ਦੇ ਵੱਖ ਵੱਖ ਸ਼ੱਕੀ ਥਾਵਾਂ ਤੇ ਪੁਲਿਸ ਵਲੋਂ ਸੇਰਚ ਅਪਰੇਸ਼ਨ

ਬਟਾਲਾ ਪੁਲਿਸ ਵਲੋਂ ਨਸ਼ੇ ਦੇ ਖਿਲਾਫ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ ਇਸੇ ਦੇ ਤਹਿਤ ਬਟਾਲਾ ਪੁਲਿਸ ਦੀਆ ਵੱਖ ਵੱਖ ਟੀਮਾਂ ਵਲੋਂ ਲਗਾਤਾਰ ਕੜੀ ਸੁਰਖਿਆ ਘੇਰੇ ਪੂਰੇ ਸ਼ਹਿਰ ਚ ਬਣਾਇਆ ਗਿਆ ਹੈ ਅਤੇ ਇਸੇ ਦੇ ਤਹਿਤ ਅੱਜ ਪੁਲਿਸ ਥਾਣਾ ਸਿਵਲ ਲਾਈਨ ਪੁਲਿਸ ਵਲੋਂ ਬਟਾਲਾ ਦੇ ਵੱਖ ਵੱਖ ਸ਼ੱਕੀ ਇਲਾਕਿਆਂ ਚ ਵਿਸ਼ੇਸ ਸੇਰਚ ਅਪਰੇਸ਼ਨ ਚਲਾਇਆ ਗਿਆ | ਪੁਲਿਸ ਥਾਣਾ ਇੰਚਾਰਜ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਇਹ ਸੇਰਚ ਮੁਖ ਤੌਰ ਤੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਤੇ ਸ਼ਿਕੰਜਾ ਕੱਸਣ ਹੈ ਅਤੇ ਪੁਲਿਸ ਦੇ ਆਲਾ ਅਧਕਾਰੀਆਂ ਦੇ ਆਦੇਸ਼ਾ ਤੇ ਵੱਖ ਵੱਖ ਸ਼ੱਕੀ ਥਾਵਾਂ ਤੇ ਉਹਨਾਂ ਵਲੋਂ ਨਿਗਰਾਨੀ ਤੇਜ਼ ਕੀਤੀ ਗਈ ਹੈ ਅਤੇ ਜਾਂਚ ਜਾਰੀ ਰਹੇਗੀ ਉਥੇ ਹੀ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਹਨਾਂ ਕੋਲ ਕੋਈ ਸੂਚਨਾ ਹੋਵੇ ਤਾ ਉਹ ਪੁਲਿਸ ਨੂੰ ਜਾਣਕਾਰੀ ਦੇਣ ਤਾ ਜੋ ਨਸ਼ੇ ਦੇ ਕਾਲੇ ਕਾਰੋਬਾਰ ਨਾਲ ਜੁੜੇ ਲੋਕਾਂ ਖਿਲਾਫ ਕੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ |