Connect with us

Punjab

ਪੁਲਿਸ ਨੇ ਪੰਜਾਬ ਦੇ ਇਸ ਹਿੰਦੂ ਨੇਤਾ ਨੂੰ ਲਿਆ ਹਿਰਾਸਤ ‘ਚ, ਜਾਣੋ ਕੀ ਹੈ ਪੂਰਾ ਮਾਮਲਾ

Published

on

ਹਿੰਦੂ ਸੰਗਠਨਾਂ ਨਾਲ ਜੁੜੇ ਆਗੂਆਂ ਨੂੰ ਧਮਕੀਆਂ ਮਿਲਣ ਦਾ ਮਾਮਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਹਿੰਦੂ ਨੇਤਾ ਸੁਭਾਸ਼ ਗੋਰੀਆ ਵੱਲੋਂ ਪਰਿਵਾਰ ਸਮੇਤ ਖੁਦਕੁਸ਼ੀ ਕਰਨ ਦੀ ਧਮਕੀ ਦੇਣ ਤੋਂ ਬਾਅਦ ਪੁਲਿਸ ਨੇ ਸੁਭਾਸ਼ ਨੂੰ ਹਿਰਾਸਤ ‘ਚ ਲੈ ਲਿਆ ਹੈ । ਗੋਰੀਆ ਨੇ ਦੱਸਿਆ ਕਿ ਉਸ ਨੂੰ ਪਰਿਵਾਰ ਸਮੇਤ ਵਿਦੇਸ਼ਾਂ ਤੋਂ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਪਰ ਕਈ ਵਾਰ ਪੁਲਸ ਅਧਿਕਾਰੀਆਂ ਸਾਹਮਣੇ ਪੇਸ਼ ਹੋਣ ਦੇ ਬਾਵਜੂਦ ਉਸ ਦੀ ਸੁਰੱਖਿਆ ਲਈ ਕੋਈ ਪ੍ਰਬੰਧ ਨਹੀਂ ਕੀਤੇ ਗਏ।

ਸੁਭਾਸ਼ ਨੇ ਇੱਕ ਵੀਡੀਓ ਜਾਰੀ ਕਰਦੇ ਹੋਏ ਕਿਹਾ ਕਿ ਸ਼ੁੱਕਰਵਾਰ ਸਵੇਰੇ 11:30 ਵਜੇ ਉਹ ਗੀਤਾ ਕਾਲੋਨੀ ‘ਚ ਪਰਿਵਾਰ ਸਮੇਤ ਖੁਦ ਨੂੰ ਜ਼ਿੰਦਾ ਸਾੜ ਰਿਹਾ ਹੈ। ਇਹ ਵੀਡੀਓ ਵਾਇਰਲ ਹੁੰਦੇ ਹੀ ਪੁਲਸ ਨੇ ਸੁਭਾਸ਼ ਨੂੰ ਹਿਰਾਸਤ ‘ਚ ਲੈ ਲਿਆ। ਸੁਭਾਸ਼ ਗੋਰੀਆ ਨੇ ਵੀਡੀਓ ‘ਚ ਸਪੱਸ਼ਟ ਕਿਹਾ ਕਿ ਉਸ ਦੀ ਮੌਤ ਲਈ ਪੁਲਸ ਕਮਿਸ਼ਨਰ, ਡੀਸੀਪੀ, ਏਡੀਸੀਪੀ ਅਤੇ ਏਸੀਪੀ ਵੈਸਟ ਜ਼ਿੰਮੇਵਾਰ ਹੋਣਗੇ।