Punjab
ਸੰਗਰੂਰ ਵਿੱਚ ਡਰੋਨ ਰਾਹੀਂ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ‘ਤੇ ਰੱਖੀ ਜਾਏਗੀ ਨਜ਼ਰ

ਸੰਗਰੂਰ, 04 ਅਪਰੈਲ (ਵਿਨੋਦ ਗੋਇਲ): ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਵੱਧਦੇ ਪ੍ਰਕੋਪ ਕਾਰਨ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਖਤੀ ਦਿਖਾਈ ਜਾ ਰਹੀ ਹੈ। ਇਸ ਲਈ ਲੋਕਾਂ ਉਪਰ ਡਰੋਨ ਰਾਹੀਂ ਨਜ਼ਰ ਰੱਖੀ ਜਾ ਰਹੀ ਹੈ। ਐੱਸ ਐੱਚ ਓ ਸੁਖਦੀਪ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁੱਖ ਸੰਦੀਪ ਗਰਗ ਦੇ ਨਿਰਦੇਸ਼ ਤਹਿਤ ਸੂਬੇ ਭਰ ਵਿੱਚ ਡਰੋਨ ਦੇ ਨਾਲ ਗਲੀ,ਮੋਹੱਲੇ,ਪਿੰਡ ਅਤੇ ਪਿੰਡ ਦੇ ਵਾਸੀਆਂ ਉਤੇ ਨਜ਼ਰ ਰੱਖੀ ਜਾਏਗੀ। ਇਸਦੇ ਨਾਲ ਹੀ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਲੋਕਾਂ ਖਿਲਾਫ ਅਲੱਗ ਅਲੱਗ ਧਾਰਾ ਤਹਿਤ ਮਾਮਲਾ ਦਰਜ ਕਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਪਿੰਡ ਵਾਸੀਆਂ ਤੋਂ ਅਪੀਲ ਵੀ ਕੀਤੀ ਕਿ ਸਾਰੇ ਆਪਣੇ ਘਰ ਦੇ ਅੰਦਰ ਰਹੀ ਕਰ ਸਰਕਾਰ ਅਤੇ ਪ੍ਰਸ਼ਾਸਨ ਦਾ ਸਹਿਯੋਗ ਦੇਣ।