Punjab
ਚੰਡੀਗੜ੍ਹ ‘ਚ ਜ਼ਮੀਨ ਨਾ ਮਿਲਣ ‘ਤੇ ਸਿਆਸੀ ਵਿਵਾਦ, ‘ਆਪ’ ਨੇ ਰਾਜਪਾਲ ਨੂੰ ਦਿੱਤੀ ਚੇਤਾਵਨੀ…

CHANDIGARH 4 AUGUST 2023: ‘ਆਪ’ ਦੇ ਬੁਲਾਰੇ ਮਾਲਵਿੰਦਰ ਸਿੰਘ ਨੇ ਅੱਜ ਪ੍ਰੈੱਸ ਕਾਨਫਰੰਸ ਕੀਤੀ। ਜਿਸ ‘ਚ ਕੰਗ ਚੰਡੀਗੜ੍ਹ ਪ੍ਰਸ਼ਾਸਨ ‘ਤੇ ਵਰ੍ਹਦੇ ਹੋਏ ਨਜ਼ਰ ਆਏ ਹਨ ਕਿਉਂਕਿ ਦਫਤਰ ਲਈ ਜ਼ਮੀਨ ਨਾ ਦੇਣ ‘ਤੇ ਚੰਡੀਗੜ੍ਹ ‘ਚ ਸਿਆਸੀ ਹੰਗਾਮਾ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ‘ਆਪ’ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਚੰਡੀਗੜ੍ਹ ‘ਚ ਦਫ਼ਤਰ ਬਣਾਉਣ ਲਈ ਜਗ੍ਹਾ ਨਾ ਦਿੱਤੀ ਗਏ ਤਾਂ ਉਹ ਚੰਡੀਗੜ੍ਹ ‘ਚ ਰਾਜ ਭਵਨ ਦੇ ਬਾਹਰ ਆਪਣਾ ਦਫ਼ਤਰ ਖੋਲ੍ਹ ਲੈਣਗੇ , ਭਾਵੇਂ ਇਸ ਲਈ ਉਨ੍ਹਾਂ ਨੂੰ ਟੈਂਟ ਹੀ ਕਿਉਂ ਨਾ ਲਗਾਉਣਾ ਪਵੇ। ਓਥੇ ਹੀ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਆਮ ਆਦਮੀ ਪਾਰਟੀ ਨੂੰ ਨੈਸ਼ਨਲ ਪਾਰਟੀ ਦਾ ਦਰਜਾ ਮਿਲ ਗਿਆ ਹੈ।
ਸੀ.ਐਮ ਮਾਨ ਨੇ ਖੁਦ ਰਾਜਪਾਲ ਨੂੰ ਜ਼ਮੀਨ ਲਈ ਅਪੀਲ ਕੀਤੀ ਸੀ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਚੰਡੀਗੜ੍ਹ ‘ਚ ਜ਼ਮੀਨ ਲੈਣ ਲਈ ਤਿੰਨ ਵਾਰ ਚਿੱਠੀ ਲਿਖ ਚੁੱਕੀ ਹੈ। ਇਸ ਦੇ ਬਾਵਜੂਦ ਜ਼ਮੀਨ ਨਹੀਂ ਦਿੱਤੀ ਜਾ ਰਹੀ। ਇਸ ਦੇ ਨਾਲ ਹੀ ਦੱਸ ਦੇਈਏ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਦਫ਼ਤਰ ਲਈ ਜ਼ਮੀਨ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਇਸ ਦੌਰਾਨ ‘ਆਪ’ ਨੇ ਭਾਜਪਾ ‘ਤੇ ਵੀ ਵੱਡੇ ਦੋਸ਼ ਲਾਏ ਹਨ ਕਿ ਭਾਜਪਾ ਦੇ ਗਵਰਨਰ ਸਾਹਿਬ ਚੰਡੀਗੜ੍ਹ ‘ਚ 2 ਦਫਤਰ ਹਨ।