Punjab
ਜਾਣੋ, ਕੁਲਵਿੰਦਰ ਬਿੱਲਾ ਦੀ ਆਉਣ ਵਾਲੀ ਫ਼ਿਲਮ ‘ਨਿਸ਼ਾਨਾ’ ‘ਚ ਕੀ ਹੈ ਖ਼ਾਸ..

ਤਲਵੰਡੀ ਸਾਬੋ , 07 ਮਾਰਚ(ਮਨੀਸ਼ ਗਰਗ): ਪੰਜਾਬੀ ਸਿਨੇਮਾਂ ਲਈ ਸੁਪਰਡੁਪਰ ਹਿੱਟ ਫ਼ਿਲਮਾਂ ਦੇ ਚੁੱਕੇ ਦਿਗਜ਼ ਨਿਰਮਾਤਾ ਡੀ.ਪੀ ਸਿੰਘ ਅਰਸ਼ੀ ਹੁਣ ਨਵੀ ਪੰਜਾਬੀ ਫਿਲਮ ਨਿਸਾਨਾਂ ਲੈ ਕੇ ਆ ਰਹੇ ਹਨ ਜਿਸ ਦੀ ਸੁਟਿੰਗ ਜਿਲਾ ਭਠਿੰਡਾ ਦੇ ਪਿੰਡ ਜੀਵਨ ਸਿੰਘ ਵਾਲਾ ਵਿਖੇ ਚੱਲ ਰਹੀ ਹੈ, ‘ਬਲੈਕੀਆ’ ਜਿਹੀਆਂ ਸੁਪਰਹਿੱਟ ਫ਼ਿਲਮ ਦੇ ਚੁੱਕੇ ਸੁਖ਼ਮਿੰਦਰ ਧੰਜ਼ਲ ਫਿਲਮ ਦਾ ਨਿਰਦੇਸ਼ਨ ਕਰ ਰਹੇ ਹਨ, ਫਿਲਮ ਦੀ ਸਟਾਰ ਕਾਸਟ ਮੀਡੀਆਂ ਦੇ ਰੂਬਰੂ ਹੋਈ ਜਿੰਨਾ ਫਿਲਮ ਸਬੰਧੀ ਜਾਣਕਾਰੀ ਦਿੱਤੀ।
ਦਿਗਜ ਨਿਰਮਾਤਾ ਡੀ.ਪੀ ਸਿੰਘ ਅਰਸ਼ੀ, ਜੋ ਆਪਣੀ ਨਵੀਂ ਨਿਰਮਾਣ ਅਧੀਨ ਫ਼ਿਲਮ ‘ਨਿਸ਼ਾਨਾ’ ਦੁਆਰਾ ਇਕ ਵਾਰ ਫ਼ਿਰ ਪੰਜਾਬੀ ਸਿਨੇਮਾਂ ਖੇਤਰ ‘ਚ ਸ਼ਾਨਦਾਰ ਵਾਪਸੀ ਕਰਨ ਜਾ ਰਹੇ ਹਨ। ਅਰਸ਼ੀ ਪ੍ਰੋਡੋਕਸ਼ਨ ਹਾਊਸਜ਼ ਅਧੀਨ ਬਣ ਰਹੀ ਉਨਾਂ ਦੀ ਨਵੀਂ ਫ਼ਿਲਮ ਨਿਸ਼ਾਨਾ ਇਕ ਬਹੁਤ ਹੀ ਭਾਵਨਾਤਮਕ ਕਹਾਣੀ ਦੁਆਲੇ ਬਣੀ ਗਈ ਹੈ, ਜਿਸ ਵਿਚ ਮਿਆਰੀ ਕਾਮੇਡੀ, ਪਰਿਵਾਰਿਕ ਡਰਾਮਾ ਅਤੇ ਰੋਮਾਂਸ ਦੇ ਪਿਆਰ, ਸਨੇਹ ਭਰੇ ਪੁੱਟ ਵੀ ਦਰਸ਼ਕਾਂ ਨੂੰ ਵੇਖਣ ਨੂੰ ਮਿਲਣਗੇ।

ਫਿਲਮ ਵਿੱਚ ਕੁਲਵਿੰਦਰ ਬਿੱਲਾ, ਭਾਵਨਾ ਸ਼ਰਮਾ , ਤਨਰੋਜ਼ ਸਿੰਘ , ਸਾਨਵੀਂ ਧੀਮਾਨ, ਗੁੱਗੂ ਗਿੱਲ, ਰਾਣਾ ਜੰਗ ਬਹਾਦਰ, ਵਿਜੇ ਟੰਡਨ, ਮਲਕੀਤ ਰੌਣੀ , ਜਤਿੰਦਰ ਕੌਰ, ਅਨੀਤਾ ਮੀਤ, ਏਕਤਾ ਬੀ.ਪੀ ਸਿੰਘ, ਵਿਕਰਮਜੀਤ ਵਿਰਕ, ਅਰਸ਼ ਹੁੰਦਲ, ਰਾਜੀਵ ਮਹਿਰਾ, ਗੁਰਮੀਤ ਸਾਜ਼ਨ,ਰਵਿੰਦਰ ਮੰਡ, ਨਗਿੰਦਰ ਗੱਖੜ, ਰਾਮ ਅੋਜ਼ਲਾ, ਸ਼ਵਿੰਦਰ ਵਿੱਕੀ ਆਦਿ ਜਿਹੇ ਮੰਝੇ ਹੋਏ ਕਲਾਕਾਰ ਨਜਰ ਆਉਣਗੇ। ਪੰਜਾਬ ਦੇ ਮਾਲਵਾਈ ਸ਼ਹਿਰਾਂ ਬਠਿੰਡਾ, ਤਲਵੰਡੀ ਸਾਬੋ ਲਾਗਲੇ ਪਿੰਡਾਂ ‘ਚ ਫ਼ਿਲਮਾਈ ਜਾ ਰਹੀ ਹੈ। ਗੱਗੂ ਗਿੱਲ ਨੇ ਦੱਸਿਆਂ ਕਿ ਇਹ ਪਹਿਲੀ ਫਿਲਮ ਹੈ ਜੋ ਕਿ ਨਸ਼ਿਆਂ ਦੇ ਖਿਲ਼ਾਫ ਬਣਾਈ ਜਾ ਰਹੀ ਹੈ ਤੇ ਇੱਕ ਚੰਗਾ ਸੁਨੇਹਾ ਦਰਸ਼ਕਾਂ ਨੂੰ ਦੇਵੇਗੀ, ਕੁਲਵਿੰਦਰ ਬਿੱਲਾ ਜੋ ਪੁਲਸ ਇੰਨਸਪੈਕਟ ਦਾ ਰੋਲ ਨਿਭਾ ਰਹੇ ਹਨ ਅਨੁਸਾਰ ਫਿਲਮ ਵਿੱਚ ਸਾਊਂਡ ਦੇ ਐਕਸਨ ਡਾਇਰੈਕਟ ਫਿਲਮ ਵਿੱਚ ਐਕਸਨ ਕਰਵਾਉਣਗੇ ਤੇ ਬਾਕੀ ਫਿਲਮਾਂ ਨਾਲੋ ਵੱਖਰੀ ਹੋਵੇਗੀ,ਨਾਲ ਉਹਨਾਂ ਆਪਣੀ ਫਿਲਮ ਵਿੱਚ ‘ਆਈ ਲਾਈਕ ਇੱਟ’ ਮੇਰਾ ਖਾਸ ਡਾਇਲਾਗ ਫਿਲਮ ਵਿੱਚ ਹੋਵੇਗਾ,ਰੁਪਿੰਦਰ ਗਾਂਧੀ ੦੨ ਵਿੱਚ ਅਦਾਕਾਰੀ ਕਰਨ ਤੋ ਬਾਅਦ ਸਾਨਵੀਂ ਧੀਮਾਨ ਵੀ ਆਪਣੀ ਅਦਾਕਾਰੀ ਦਾ ਜਲਵਾ ਦਿਖਾ ਰਹੀ ਹੈ ਜਦੋ ਕਿ ਤਨਰੋਜ਼ ਸਿੰਘ ਆਪਣੀ ਪਹਿਲੀ ਫਿਲਮ ਰਾਹੀ ਦਰਸ਼ਕਾਂ ਦੀ ਕਚਿਹਰੀ ਵਿੱਚ ਹਾਜਰੀ ਲਵਾ ਰਹੇ ਹਨ।