Connect with us

Uncategorized

Ponniyin Selvan 2: ਥੀਏਟਰ ਤੋਂ ਬਾਅਦ ਹੁਣ OTT ‘ਤੇ ਧਮਾਲ ਮਚਾਏਗੀ Ponniyin Selvan, ਇਸ ਦਿਨ ਹੋਵੇਗੀ ਫਿਲਮ ਦੀ ਸਟ੍ਰੀਮ

Published

on

ਹਾਲ ਹੀ ‘ਚ ਰਿਲੀਜ਼ ਹੋਈ ਐਸ਼ਵਰਿਆ ਰਾਏ ਸਟਾਰਰ ਫਿਲਮ ਪੋਨੀਯਿਨ ਸੇਲਵਨ 2 ਬਾਕਸ ਆਫਿਸ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਫਿਲਮ ਦੀ ਕਹਾਣੀ ਨੂੰ ਲੋਕਾਂ ਨੇ ਬੇਹੱਦ ਹੀ ਪਸੰਦ ਕੀਤਾ ਹੈ। ਇਸ ਦੇ ਨਾਲ ਹੀ ਫਿਲਮ ਨੇ ਹੁਣ ਤੱਕ 300 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ। ਫਿਲਮ ਨੇ ਰਿਲੀਜ਼ ਤੋਂ ਬਾਅਦ ਦੀ ਕਮਾਈ ਦੇ ਮਾਮਲੇ ਵਿੱਚ ਸਲਮਾਨ ਖਾਨ ਦੀ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਨੂੰ ਵੀ ਮਾਤ ਪਾ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ ਦਾ ਦੂਜਾ ਭਾਗ ਹੈ। ਸਿਨੇਮਾਘਰਾਂ ‘ਚ ਧਮਾਲ ਮਚਾਉਣ ਤੋਂ ਬਾਅਦ ਐਸ਼ਵਰਿਆ ਦੀ ਪੋਨੀਯਿਨ ਸੇਲਵਨ ਹੁਣ ਓਟੀਟੀ ‘ਤੇ ਨਜ਼ਰ ਆਉਣ ਵਾਲੀ ਹੈ।

ਫਿਲਮ ਇਸ ਦਿਨ ਹੋਵੇਗੀ ਰਿਲੀਜ਼
ਦਰਅਸਲ, ਖਬਰਾਂ ਮੁਤਾਬਕ ਐਸ਼ਵਰਿਆ ਰਾਏ ਅਤੇ ਵਿਕਰਮ ਦੀ ਪੋਨੀਯਿਨ ਸੇਲਵਨ 2 ਜਲਦ ਹੀ OTT ‘ਤੇ ਰਿਲੀਜ਼ ਹੋਣ ਵਾਲੀ ਹੈ। ਖਬਰਾਂ ਮੁਤਾਬਕ Ponniyin Selvan 2 ਨੂੰ Amazon Prime Video ‘ਤੇ ਦੇਖਿਆ ਜਾਵੇਗਾ। ਜਾਣਕਾਰੀ ਮੁਤਾਬਕ ਇਹ ਫਿਲਮ 28 ਜੂਨ, 2023 ਨੂੰ ਐਮਾਜ਼ਾਨ ਪ੍ਰਾਈਮ ਵੀਡੀਓ ‘ਤੇ OTT ‘ਤੇ ਸਟ੍ਰੀਮ ਕੀਤੀ ਜਾਵੇਗੀ ਪਰ ਅਜੇ ਤੱਕ Amazon Prime ਨੇ PS2 ਨੂੰ ਲੈ ਕੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ। ਨਾਲ ਹੀ, ਫਿਲਮ ਦੇ ਨਿਰਮਾਤਾ ਨੇ ਇਸ ਦੇ OTT ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।

ਫਿਲਮ ਨੇ ਕੀਤਾ ਚੰਗਾ ਪ੍ਰਦਰਸ਼ਨ
ਤੁਹਾਨੂੰ ਦੱਸ ਦੇਈਏ ਕਿ ਮਣੀ ਰਤਨਮ ਦੀ ਪੋਨੀਯਿਨ ਸੇਲਵਨ 2 ਵਿੱਚ ਕਈ ਕਲਾਕਾਰ ਨਜ਼ਰ ਆਏ ਸਨ। ਇਸ ਫਿਲਮ ‘ਚ ਐਸ਼ਵਰਿਆ ਰਾਏ ਬੱਚਨ ਦੀ ਸ਼ਾਨਦਾਰ ਐਕਟਿੰਗ ਦੇਖਣ ਨੂੰ ਮਿਲੀ ਸੀ। ਇਸ ਦੇ ਨਾਲ ਹੀ ਅਭਿਨੇਤਰੀ ਦੇ ਕੰਮ ਦੀ ਕਾਫੀ ਤਾਰੀਫ ਹੋਈ ਹੈ। ਇਸ ਫਿਲਮ ‘ਚ ਐਸ਼ਵਰਿਆ ਰਾਏ ਨੇ ਨੰਦਿਨੀ ਦਾ ਕਿਰਦਾਰ ਨਿਭਾਇਆ ਸੀ। ਇਸ ਦੇ ਨਾਲ ਹੀ ਫਿਲਮ ‘ਚ ਐਸ਼ਵਰਿਆ ਦੇ ਨਾਲ ਚਿਆਨ ਵਿਕਰਮ ਨਜ਼ਰ ਆਏ ਸਨ। ਫਿਲਮ ਅਜੇ ਵੀ ਬਾਕਸ ਆਫਿਸ ‘ਤੇ ਰਾਜ ਕਰ ਰਹੀ ਹੈ ਅਤੇ ਲਗਾਤਾਰ ਕਮਾਈ ਕਰ ਰਹੀ ਹੈ। ਦੂਜੇ ਪਾਸੇ ਜੇਕਰ ਅਸੀਂ ਪੋਨੀਯਿਨ ਸੇਲਵਾਨ 2 ਦੀ ਭਾਰਤੀ ਕਮਾਈ ਦੀ ਗੱਲ ਕਰੀਏ ਤਾਂ ਫਿਲਮ ਨੇ ਹੁਣ ਤੱਕ 159.5 ਦੀ ਕਮਾਈ ਕੀਤੀ ਹੈ।