Connect with us

Corona Virus

ਰਾਜ ਵਿੱਚ ਕੋਵਿਡ 19 ਦੇ ਸ਼ੱਕੀ ਮਰੀਜ਼ਾਂ ਦੀ ਜਾਂਚ ਲਈ ਸ਼ੁਰੂ ਕੀਤੀ ਗਈ ਪੂਲਡ ਵਿਧੀ: ਸੋਨੀ

Published

on

ਚੰਡੀਗੜ੍ਹ,15 ਅਪ੍ਰੈਲ : ਪੰਜਾਬ ਰਾਜ ਦੀਆਂ ਵਾਇਰਲ ਰਿਸਰਚ ਡਾਇਗਨੋਸਟਿਕ ਲੈਬ (ਵੀ.ਆਰ.ਡੀ.ਐਲ) ਵਿੱਚ ਕੋਵਿਡ 19 ਦੇ ਸ਼ੱਕੀ ਮਰੀਜ਼ਾਂ ਦੀ ਜਾਂਚ ਲਈ ਪੂਲਡ ਵਿਧੀ ਸ਼ੁਰੂ ਕੀਤੀ ਗਈ ਜਿਸ ਦੇ ਨਤੀਜੇ ਬਹੁਤ ਹੀ ਜ਼ਿਆਦਾ ੳੁਤਸ਼ਾਹਜਨਕ ਹਨ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਦੱਸਿਆ ਕਿ ਪੰਜਾਬ ਰਾਜ ਦੀਆਂ ਵੀ.ਆਰ.ਡੀ.ਐਲ. ਲੈਬਾਂ ਵਲੋਂ ਜੋ ਪੂਲਡ ਟੈਸਟਿੰਗ ਰਾਹੀਂ ਮੁਲਾਂਕਣ ਕੀਤਾ ਗਿਆ ਹੈ ਉਨ੍ਹਾਂ ਵਿਚੋਂ ਕੋਈ ਵੀ ਨਤੀਜਾ ਗਲਤ ਨਹੀਂ ਮਿਲਿਆ ।
ਇਸ ਵਿਧੀ ਬਾਰੇ ਜਾਣਕਾਰੀ ਦਿੰਦਿਆਂ ਸੋਨੀ ਨੇ ਦੱਸਿਆ ਕਿ ਇਸ ਵਿਧੀ ਅਨੁਸਾਰ ਟੈਸਟਿੰਗ ਐਲਗੋਰਿਦਮ ਵਿੱਚ ਇੱਕ ਤੋਂ ਵਧੇਰੇ ਮਰੀਜ਼ਾਂ ਦੇ ਨਮੂਨਿਆਂ ਦੇ ਪੂਲ ਕੀਤੇ ਨਮੂਨਿਆਂ ਨੂੰ ਸ਼ਾਮਲ ਕਰਕੇ ਜਾਂਚ ਕੀਤੀ ਜਾਂਦੀ ਹੈ ਅਤੇ ਜੇਕਰ ਇਸ ਪੂਲਡ ਟੈਸਟ ਦਾ ਨਤੀਜਾ ਪਾਜ਼ੀਟਿਵ ਆ ਜਾਵੇ ਤਾਂ ਇਸ ਤੋਂ ਬਾਅਦ ਪੂਲ ਵਿੱਚ ਸ਼ਾਮਲ ਵਿਅਕਤੀਆਂ ਦੇ ਵਿਅਕਤੀਗਤ ਟੈਸਟ ਕੀਤੇ ਜਾਂਦੇ ਹਨ। ਰਿਪੋਰਟ ਨੈਗੇਟਿਵ ਹੋਣ ਦੀ ਸਥਿਤੀ ਵਿਚ ਟੈਸਟ ਵਿਚ ਸ਼ਾਮਿਲ ਸ਼ੱਕੀ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਐਲਾਨ ਦਿੱਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਪੂਲਡ ਟੈਸਟਿੰਗ ਨਮੂਨਿਆਂ ਵਿੱਚ ਵਾਇਰਸ ਦੀ ਜਾਂਚ ਬਹੁਤ ਸਹੀ ਢੰਗ ਨਾਲ ਹੋ ਰਹੀ ਹੈ ਜਿਸ ਸਦਕਾ ਮੌਜੂਦਾ ਸਰੋਤਾਂ ਨਾਲ ਹੀ ਟੈਸਟਿੰਗ ਸਮਰੱਥਾ ਵਿੱਚ 3 ਤੋਂ 4 ਗੁਣਾ ਵਾਧਾ ਹੋਵੇਗਾ।
ਮੰਤਰੀ ਨੇ ਕਿਹਾ ਕਿ ਜਰਮਨੀ ਅਤੇ ਇਜ਼ਰਾਈਲ ਦੇ ਖੋਜਕਾਰਾਂ ਨੇ ਇਸ ਵਿਧੀ ਦੀ ਪਹਿਲਾਂ ਹੀ ਪੁਸ਼ਟੀ ਕਰ ਦਿੱਤੀ ਹੈ ਅਤੇ ਆਈ. ਸੀ. ਐਮ. ਆਰ ਨੇ ਪੂਲਡ ਟੈਸਟਿੰਗ ਸਬੰਧੀ 13 ਅਪ੍ਰੈਲ ਨੂੰ ਸਲਾਹ ਜਾਰੀ ਕੀਤੀ ਸੀ ਕਿ ਇਸ ਵਿਧੀ ਦੀ ਵਰਤੋਂ ਕਿਵੇਂ ਕਰਨੀ ਹੈ । ਇਨ੍ਹਾਂ ਹਦਾਇਤਾਂ ਦੀ ਪਾਲਣਾ ਪੰਜਾਬ ਦੀਆਂ ਵੀ.ਆਰ.ਡੀ. ਲੈਬਸ ਵਲੋਂ ਹੁਬਹੂ ਕੀਤੀ ਜਾ ਰਹੀ ਹੈ। ਇਸ ਨਾਲ ਨਾ ਕੇਵਲ ਲਾਗਤਾਂ ਬਲਕਿ ਟੈਸਟ ਕਿੱਟਾਂ ਦੀ ਬੱਚਤ ਹੋ ਰਹੀ ਹੈ, ਜੋ ਕਿ ਸੰਸਾਰ ਭਰ ਵਿੱਚ ਸੀਮਤ ਸਪਲਾਈ ਵਿੱਚ ਹਨ।

ਓ ਪੀ ਸੋਨੀ ਨੇ ਪ੍ਰਯੋਗਸ਼ਾਲਾਵਾਂ ਵਿੱਚ ਦਿਨ ਰਾਤ ਮਿਹਨਤ ਕਰਨ ਵਾਲੇ ਡਾਕਟਰਾਂ ਅਤੇ ਸਟਾਫ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਕਨੀਕ ਦਾ ਸਫ਼ਲ ਤਜਰਬਾ ਕਰਕੇ ਉਨ੍ਹਾਂ ਨੇ ਸੂਬਾ ਵਾਸੀਆਂ ਨੂੰ ਸਿਹਤ ਸੁਰੱਖਿਆ ਦੇਣ ਦੀ ਦਿਸ਼ਾ ਵਿਚ ਵੱਡਾ ਕੰਮ ਕੀਤਾ ਹੈ ਅਤੇ ਕੀਮਤੀ ਵਸੀਲਿਆਂ ਦੀ ਵੀ ਬੱਚਤ ਕਰਨ ਲਈ ਕੰਮ ਕੀਤਾ ਹੈ।

Continue Reading
Click to comment

Leave a Reply

Your email address will not be published. Required fields are marked *