Punjab
ਆਈਸ਼ੋਲੇਸ਼ਨ ਸੈਂਟਰ ‘ਚ ਦਾਖਲ ਕੋਰੋਨਾ ਪਾਜ਼ਿਟਿਵ ਲੋਕਾਂ ਵੱਲੋ ਕੀਤਾ ਰੋਸ ਪ੍ਰਦਰਸ਼ਨ , ਆਪਣੇ ਆਪਨੂੰ ਕੋਰੋਨਾ ਮੁੱਕਤ ਦੱਸਦਿਆਂ ਧੱਕੇ ਨਾਲ ਵਾਰਡ ਵਿੱਚ ਰੱਖਣ ਦੇ ਲਗਾਏ ਅਰੋਪ

ਤਰਨ ਤਾਰਨ, 11 ਮਈ (ਪਵਨ ਸ਼ਰਮਾ): ਸਿਹਤ ਵਿਭਾਗ ਵੱਲੋ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਕੋਰੋਨਾ ਪੋਜਟਿਵ ਲੋਕਾਂ ਦੇ ਇਲਾਜ ਲਈ ਆਈਸ਼ੋਲੇਸ਼ਨ ਸੈਂਟਰ ਬਣਾਇਆਂ ਗਿਆ ਹੈ ਲੇਕਿਨ ਉੱਕਤ ਆਈਸ਼ੋਲੇਸ਼ਨ ਵਾਰਡ ਵਿੱਚ ਦਾਖਲ ਕੀਤੇ ਲੋਕ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋ ਕੀਤੇ ਪ੍ਰਬੰਧਾਂ ਤੋ ਨਾਖੁਸ਼ ਦਿਖਾਈ ਦੇ ਰਹੇ ਹਨ ਜਿਸਦੇ ਚੱਲਦਿਆਂ ਬੀਤੇ ਦਿਨ ਵੀ ਉੱਕਤ ਆਈਸ਼ੋਲੇਸ਼ਨ ਸੈਂਟਰ ਵਿੱਚ ਦਾਖਲ ਇੱਕ ਵਿਅਕਤੀ ਵੱਲੋ ਭੱਜਣ ਦੀ ਕੋਸ਼ਿਸ ਕੀਤੀ ਗਈ ਸੀ ਜਿਸ ਵੱਲੋ ਦਾਅਵਾ ਕੀਤਾ ਗਿਆ ਸੀ ਕਿ ਪ੍ਰਸ਼ਾਸਨ ਵੱਲੋ ਉਸਨੂੰ ਇਥੇ ਧੱਕੇ ਨਾਲ ਰੱਖਿਆਂ ਜਾ ਰਿਹਾ ਹੈ ਜਦ ਕਿ ਉਹ ਬਿਲਕੁੱਲ ਠੀਕ ਹੈ ਬੇਸ਼ਕ ਪ੍ਰਸ਼ਾਸਨ ਵੱਲੋ ਉੱਕਤ ਵਿਅਕਤੀ ਨੂੰ ਸਮਝਾ ਕੇ ਵਾਪਸ ਵਾਰਡ ਵਿੱਚ ਭੇਜ ਦਿੱਤਾ ਗਿਆ ਸੀ ਉੱਕਤ ਮਾਮਲਾ ਹਾਲੇ ਠੰਡਾ ਵੀ ਨਹੀ ਪਿਆ ਸੀ ਕਿ ਅੱਜ ਹਸਪਤਾਲ ਦੀ ਕੋਰੋਨਾ ਵਾਰਡ ਵਿੱਚ ਦਾਖਲ ਸਾਰੇ ਲੋਕਾਂ ਵੱਲੋ ਹਸਪਤਾਲ ਪ੍ਰਸ਼ਾਸਨ ਦੇ ਪ੍ਰਬੰਧਾਂ ਨੇ ਨਾਖੁਸ਼ੀ ਜਹਿਰ ਕਰਦਿਆਂ ਵਾਰਡ ਵਿੱਚੋ ਜਬਰੀ ਬਾਹਰ ਆ ਗਏ ਅਤੇ ਵਾਰਡ ਦੇ ਬਾਹਰ ਬੈਠ ਕੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜੀ ਕੀਤੀ ਗਈ ਵਾਰਡ ਵਿੱਚੋ ਬਾਹਰ ਆਏ ਲੋਕਾਂ ਦੇ ਪਾਸ ਜਾਣ ਦੀ ਹਿਮਤ ਨਾ ਹੀ ਸਿਹਤ ਵਿਭਾਗ ਦੇ ਕਰਮਚਾਰੀਆਂ ਅਤੇ ਨਾ ਹੀ ਪੁਲਿਸ ਵੱਲੋ ਦਿਖਾਈ ਗਈ ਇਸ ਦੋਰਾਣ ਪ੍ਰਦਰਸ਼ਨਕਾਰੀ ਲੋਕਾਂ ਵੱਲੋ ਮੋਕੇ ਤੇ ਮੋਜੂਦ ਸਿਹਤ ਵਿਭਾਗ ਅਤੇ ਪੁਲਿਸ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਖੂਬ ਖਰੀਆਂ ਖਰੀਆਂ ਸੁਣਾਈਆਂ ਗਈਆਂ ਵਾਰਡ ਵਿੱਚ ਦਾਖਲ ਲੋਕ ਆਪਣੇ ਆਪਨੂੰ ਸਿਹਤ ਮੰਦ ਦੱਸ ਘਰ ਭੇਜਣ ਦੀ ਮੰਗ ਕਰ ਰਹੇ ਸਨ ਉੱਕਤ ਲੋਕਾਂ ਦਾ ਦਾਅਵਾ ਸੀ ਸਿਹਤ ਵਿਭਾਗ ਵੱਲੋ ਉਹਨਾਂ ਦੇ ਸੈਪਲ ਲੈਣ ਦੇ ਬਾਵਜੂਦ ਉਹਨਾਂ ਦੀਆਂ ਰਿਪੋਰਟਾਂ ਨਹੀ ਦਿੱਤੀਆਂ ਜਾ ਰਹੀਆਂ ਹਨ ਪ੍ਰਦਰਸ਼ਨਕਾਰੀ ਮਰੀਜਾਂ ਨੇ ਦੱਸਿਆ ਕਿ ਉਹਨਾਂ ਨੂੰ ਵਾਰਡ ਵਿੱਚ ਖਾਣਾ ਵੀ ਠੀਕ ਨਹੀ ਦਿੱਤਾ ਜਾ ਰਿਹਾ ਹੈ ਅਤੇ ਨਾ ਹ ਕੋਈ ਉਹਨਾਂ ਦੇ ਇਲਾਜ ਲਈ ਦਵਾਈ ਦਿੱਤੀ ਜਾ ਰਹੀ ਹੈ।
ਵਾਈਸ ਉੱਵਰ-ਉੱਧਰ ਜਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ ,ਸਿਵਲ ਸਰਜਨ ਡਾ ਅਨੂਪ ਕੁਮਾਰ ਅਤੇ ਪੁਲਿਸ ਦੇ ਆਲਾ ਅਧਿਕਾਰੀਆਂ ਵੱਲੋ ਪ੍ਰਦਰਸ਼ਨਕਾਰੀ ਮਰੀਜਾਂ ਨੂੰ ਸਮਝਾ ਕੇ ਵਾਪਸ ਭੇਜਿਆ ਗਿਆ ਸਿਵਲ ਸਰਜਨ ਅਨੂਪ ਕੁਮਾਰ ਨੇ ਦੱਸਿਆਂ ਕਿ ਉੱਕਤ ਲੋਕ ਘਰ ਭੇਜਣ ਦੀ ਮੰਗ ਕਰ ਰਹੇ ਹਨ ਉਹਨਾਂ ਦੱਸਿਆਂ ਕਿ ਕੋਰੋਨਾ ਪੀੜਤ ਲੋਕਾਂ ਦੀ ਤਿੰਨ ਵਾਰ ਰਿਪੋਰਟ ਲਈ ਜਾਂਦੀ ਹੈ ਉਹ ਨੈਗਟਿਵ ਆਉਣ ਤੇ ਹੀ ਉੱਕਤ ਵਿਅਕਤੀ ਨੂੰ ਘਰ ਭੇਜਿਆ ਜਾਂਦਾ ਨੈ ਉਹਨਾਂ ਦੱਸਿਆਂ ਕਿ ਉੱਕਤ ਲੋਕਾਂ ਦੀ ਇੱਕ ਰਿਪੋਰਟ ਹਾਸਲ ਹੋਈ ਹੈ ਦੂਜੀ ਰਿਪੋਰਟ ਦੇ ਸੈਂਪਲ ਭੇਜੇ ਗਏ ਹਨ ਉਹ ਆਉਣ ਵਾਲੀ ਹੈ ਬਾਕੀ ਜਿਸ ਤਰ੍ਰਾਂ ਸਰਕਾਰ ਅੱਗੇ ਉੱਕਤ ਲੋਕਾਂ ਨੂੰ ਘਰ ਭੇਜਣ ਸਬੰਧੀ ਪੋਲਸੀ ਬਣਾਵੇਗੀ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।