Punjab
ਪੁਲਿਸ ਐਨਕਾਊਂਟਰਾਂ ਦੇ ਦੌਰਾਨ ਮਾਰੇ ਗਏ ਸੁਖਦੇਵ ਵਿੱਕੀ ਦਾ ਕੀਤਾ ਗਿਆ ਪੋਸਟਮਾਰਟਮ

15 ਦਸੰਬਰ 2023: ਬੀਤੇ ਦਿਨ ਲੁਧਿਆਣਾ ਦੇ ਕੋਹਾੜਾ-ਮਾਛੀਵਾੜਾ ਰੋਡ ਤੇ ਪੁਲਿਸ ਐਨਕਾਊਂਟਰ ਦੌਰਾਨ ਮਾਰੇ ਗਏ ਬਦਮਾਸ਼ ਸੁਖਦੇਵ ਉਰਫ ਵਿੱਕੀ ਦਾ ਅੱਜ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਕੀਤਾ ਗਿਆ ।
ਇਸ ਦੌਰਾਨ ਮ੍ਰਿਤਕ ਸੁਖਦੇਵ ਸਿੰਘ ਉਰਫ ਵਿੱਕੀ ਦੇ ਪਿਤਾ ਹਸਪਤਾਲ ਪਹੁੰਚੇ। ਉਥੇ ਹੀ ਪੋਸਟਮਾਰਟਮ ਲਈ ਡਾਕਟਰੀ ਬੋਰਡ ਬਣਾਇਆ ਗਿਆ ਹੈ। ਮੈਜਿਸਟਰੇਟ ਜਾਂਚ ਵੀ ਬਿਠਾਈ ਗਈ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿੱਕੀ ਦੇ ਪਿਤਾ ਨੇ ਦੱਸਿਆ ਕਿ ਕਈ ਸਾਲਾਂ ਤੋਂ ਉਸ ਨਾਲ ਉਹ ਸੰਬੰਧ ਨਹੀਂ ਰੱਖ ਰਹੇ ਸਨ। ਉਸ ਨੂੰ ਬੇਦਖਲ ਕੀਤਾ ਹੋਇਆ ਸੀ। ਕਿਉਂਕਿ ਉਹ ਮਾਰ ਕੁਟਾਈ ਦੇ ਕੰਮਾਂ ਵਿੱਚ ਲੱਗ ਚੁੱਕਾ ਸੀ। ਹਾਲਾਂਕਿ ਉਸਦੇ ਅਪਰਾਧੀ ਬਣਨ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਸੀ। ਵਿੱਕੀ ਦੇ ਪਿਤਾ ਨੇ ਦੱਸਿਆ ਵਿੱਕੀ ਨੇ ਲਵ ਮੈਰਿਜ ਕਰਵਾਈ ਸੀ ਤੇ ਉਸਦਾ ਪਰਿਵਾਰ ਪਾਤੜਾਂ ਰਹਿੰਦਾ ਹੈ। ਉਸਦੇ ਦੋ ਬੱਚੇ ਵੀ ਹਨ , ਪਰ ਉਹ ਉਨ੍ਹਾਂ ਨੂੰ ਕਦੇ ਨਹੀਂ ਮਿਲੇ | ਲੁਧਿਆਣਾ ਪੁਲਿਸ ਪ੍ਰਸ਼ਾਸ਼ਨ ਨੇ ਕਾਗਜੀ ਕਾਰਵਾਈ ਪੂਰੀ ਕਰਕੇ ਸੁਖਦੇਵ ਉਰਫ ਵਿੱਕੀ ਦੀ ਲਾਸ਼ ਉਸਦੇ ਪਿਤਾ ਨੂੰ ਸੌਂਪ ਦਿੱਤੀ।