Uncategorized
ਪਰਲਜ਼ ਘੁਟਾਲੇ ‘ਚ ਪ੍ਰਸ਼ਾਂਤ ਮੰਜਰੇਕਰ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ
ਪੰਜਾਬ ਵਿਜੀਲੈਂਸ ਬਿਊਰੋ ਦੀ ਵਿਸ਼ੇਸ਼ ਜਾਂਚ ਟੀਮ ਨੇ ਬੀਤੇ ਦਿਨ ਮੁੰਬਈ ਏਅਰਪੋਰਟ ਤੋਂ ਪਰਲਜ਼ ਐਗਰੋਟੈਕ ਗਰੁੱਪ ਦੇ ਬੇਲਾ ਵਿਸਟਾ ਡਿਵੈਲਪਰ ਅਤੇ ਕਰੋੜਾਂ ਰੁਪਏ ਦੇ ਘੁਟਾਲੇ ਨਾਲ ਸਬੰਧਤ ਸਨਰਜੀਵਨ ਇਨਫਰਾਸਟਰੱਕਚਰ ਐਂਡ ਪ੍ਰੋਜੈਕਟ ਪ੍ਰਾਈਵੇਟ ਲਿਮਟਿਡ ਦੇ ਭਗੌੜੇ ਮੁਲਜ਼ਮ ਡਾਇਰੈਕਟਰ ਪ੍ਰਸ਼ਾਂਤ ਮਾਂਜਰੇਕਰ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਪ੍ਰਸ਼ਾਂਤ ਮਾਂਜਰੇਕਰ ਮੁੰਬਈ ਏਅਰਪੋਰਟ ਤੋਂ ਦੁਬਈ ਜਾ ਰਿਹਾ ਸੀ । ਪਰ ਵਿਜੀਲੈਂਸ ਬਿਊਰੋ ਟੀਮ ਨੇ ਮੌਕੇ ‘ਤੇ ਗ੍ਰਿਫ਼ਤਾਰ ਕਰ ਲਿਆ।
ਵਿਜੀਲੈਂਸ ਨੇ ਦਿੱਤੀ ਜਾਣਕਾਰੀ
SIT ਨੂੰ ਖੁਫੀਆ ਸੂਚਨਾ ਮਿਲਦੇ ਹੀ ਮੁੰਬਈ ਏਅਰਪੋਰਟ ‘ਤੇ ਜਾ ਕੇ ਮਾਂਜਰੇਕਰ ਨੂੰ ਫੜ ਲਿਆ। ਵਿਜੀਲੈਂਸ ਨੇ ਦੱਸਿਆ ਕਿ ਮੁਲਜ਼ਮ 16 ਜੁਲਾਈ, 2020 ਨੂੰ ਥਾਣਾ ਸਦਰ ਸਿਟੀ ਜ਼ੀਰਾ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਪਿੰਡ ਘੋਲੂਮਾਜਰਾ ਤਹਿਸੀਲ ਡੇਰਾਬੱਸੀ, ਜ਼ਿਲ੍ਹਾ ਐਸ.ਏ.ਐਸ.ਨਗਰ ਵਿਖੇ PACL ਲਿਮਟਿਡ ਦੀਆਂ ਜਾਇਦਾਦਾਂ ਦੀ ਗੈਰ-ਕਾਨੂੰਨੀ ਵਿਕਰੀ ਕਰਨ ਦੇ ਮਾਮਲੇ ਵਿੱਚ ਕਈ ਮਾਮਲਿਆਂ ਵਿੱਚ ਲੋੜੀਂਦਾ ਸੀ। ਮੁਲਜ਼ਮਾਂ ਨੂੰ ਪਤਾ ਸੀ ਕਿ ਸੁਪਰੀਮ ਕੋਰਟ ਨੇ ਪਹਿਲਾਂ ਹੀ ਪੀਏਸੀਐਲ ਲਿਮਟਿਡ ਨੂੰ ਪਿੰਡ ਘੋਲੂਮਾਜਰਾ ਅਤੇ ਹੋਰ ਥਾਵਾਂ ’ਤੇ ਪੀਏਸੀਐਲ ਕੰਪਨੀ ਦੀ ਕਿਸੇ ਵੀ ਕਿਸਮ ਦੀ ਜਾਇਦਾਦ ਵੇਚਣ ’ਤੇ ਪਾਬੰਦੀ ਲਗਾ ਦਿੱਤੀ ਹੈ।