Corona Virus
ਪ੍ਰਤਾਪ ਬਾਜਵਾ ਵੱਲੋਂ ਸੀਐਮ ਦੇ ਫੈਸਲੇ ਦਾ ਸਵਾਗਤ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਿਜਲੀ ਖਪਤਕਾਰਾਂ ਲਈ ਫਿਕਸਡ ਚਾਰਜ ਘਟਾਉਣ ਦੇ ਫੈਸਲੇ ਦਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਸਵਾਗਤ ਕੀਤਾ ਹੈ। ਪ੍ਰਤਾਪ ਬਾਜਵਾ ਨੇ ਸੀਐਮ ਨੂੰ ਚਿੱਠੀ ਲਿੱਖ ਕੇ ਉਨ੍ਹਾਂ ਦੇ ਇਸ ਫੈਸਲੇ ਦੀ ਸ਼ਲਾਘਾਂ ਕੀਤੀ ਹੈ।
ਬਾਜਵਾ ਨੇ ਚਿੱਠੀ ਵਿੱਚ ਲਿਖਿਆ ਹੈ ਕਿ ਇਹ ਛੋਟ ਮੱਧਮ ਅਤੇ ਵੱਡੇ ਉਦਯੋਗਾਂ ਨੂੰ ਦਿੱਤੀ ਗਈ ਹੈ, ਜਦਕਿ ਲੋੜਵੰਦ ਵਪਾਰੀ, ਕਾਟੇਜ ਅਤੇ ਛੋਟੇ ਪੈਮਾਨੇ ਦੇ ਉਦਯੋਗਾਂ ਨੂੰ ਇਸ ਸੂਚੀ ਵਿੱਚ ਨਹੀਂ ਰੱਖਿਆ ਗਿਆ, ਜਦਕਿ ਇਹ ਕੁੱਲ ਉਦਯੋਗ ਦਾ 80 ਪ੍ਰਤੀਸ਼ਤ ਹਨ। ਇਸ ਲਈ ਬਾਜਵਾ ਨੇ ਸੀਐਮ ਨੂੰ ਬੇਨਤੀ ਕੀਤੀ ਹੈ ਕਿ ਛੋਟੇ ਉਦਯੋਗ ਅਤੇ ਲੋੜਵੰਦ ਵਪਾਰੀਆਂ ਨੂੰ ਵੀ ਇਹ ਛੋਟ ਦਿੱਤੀ ਜਾਵੇ।