Connect with us

Punjab

ਪ੍ਰਨੀਤ ਕੌਰ ਨੇ ਕੇਂਦਰੀ ਡੇਅਰੀ ਮੰਤਰੀ ਨੂੰ ਲਿਖਿਆ ਪੱਤਰ, ਪੰਜਾਬ ਵਿੱਚ ਲੰਪੀ ਬਿਮਾਰੀ ਕਾਰਨ ਪਸ਼ੂਆਂ ਦੀ ਮੌਤਾਂ ਦੇ ਵੱਧ ਰਹੇ ਮਾਮਲਿਆਂ ਵੱਲ ਧਿਆਨ ਦਿਵਾਇਆ

Published

on

ਦਿੱਲੀ:

ਸਾਬਕਾ ਵਿਦੇਸ਼ ਮੰਤਰੀ ਅਤੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੇ ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਪਰਸ਼ੋਤਮ ਰੁਪਾਣਾ ਨੂੰ ਪੱਤਰ ਲਿਖ ਕੇ ਪਸ਼ੂਆਂ ਦੇ ਲੰਪੀ ਚਮੜੀ ਦੀ ਬਿਮਾਰੀ ਤੋਂ ਪ੍ਰਭਾਵਿਤ ਹੋਣ ਦੇ ਵੱਧ ਰਹੇ ਮਾਮਲਿਆਂ ਨੂੰ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ।

ਪ੍ਰਨੀਤ ਕੌਰ ਨੇ ਆਪਣੇ ਪੱਤਰ ਵਿੱਚ ਲਿਖਦਿਆਂ ਕਿਹਾ ਕਿ, “ਇਸ ਬਿਮਾਰੀ ਕਾਰਨ ਬਦਕਿਸਮਤੀ ਨਾਲ 400 ਤੋਂ ਵੱਧ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ ਅਤੇ 20,000 ਤੋਂ ਵੱਧ ਗਾਵਾਂ ਸਿਰਫ਼ ਪੰਜਾਬ ਵਿੱਚ ਹੀ ਪ੍ਰਭਾਵਿਤ ਹੋਈਆਂ ਹਨ।”

ਇਸ ਮਾਮਲੇ ਵਿੱਚ ਕੇਂਦਰ ਸਰਕਾਰ ਨੂੰ ਦਖਲ ਦੇਣ ਦੀ ਅਪੀਲ ਕਰਦਿਆਂ ਪਟਿਆਲਾ ਦੇ ਸੰਸਦ ਮੈਂਬਰ ਨੇ ਕਿਹਾ ਕਿ, “ਹਾਲ ਹੀ ਵਿੱਚ ਆਈ ਇੱਕ ਖਬਰ ਅਨੁਸਾਰ ਸਿਰਫ਼ ਪਟਿਆਲਾ ਜ਼ਿਲ੍ਹੇ ਵਿੱਚ ਹੀ 4 ਲੱਖ ਤੋਂ ਵੱਧ ਪਸ਼ੂ ਹਨ ਅਤੇ ਪੰਜਾਬ ਸਰਕਾਰ ਨੇ ਹੁਣ ਤੱਕ ਸਿਰਫ਼ 3500 ਦੇ ਕਰੀਬ ਵੈਕਸੀਨ ਦੀਆਂ ਖੁਰਾਕਾਂ ਹੀ ਭੇਜੀਆਂ ਹਨ। ਸਰਕਾਰ ਜੰਗੀ ਪੱਧਰ ‘ਤੇ ਪੰਜਾਬ ਵਿੱਚ ਟੀਕੇ ਮੁਹੱਈਆ ਕਰਵਾਉਣ ਦੇ ਨਾਲ-ਨਾਲ ਕੁਝ ਠੋਸ ਰੋਕਥਾਮ ਕਦਮ ਚੁੱਕ ਕੇ ਇਸ ਮਾਮਲੇ ਵਿੱਚ ਤੁਰੰਤ ਦਖਲ ਦੇਵੇ।”