National
ਸੰਘਣੀ ਧੁੰਦ ਤੇ ਕੜਾਕੇ ਦੀ ਠੰਡ ‘ਚ ਫੌਜੀਆਂ ਦਾ ਹੌਂਸਲਾ ਬੁਲੰਦ, ਗਣਤੰਤਰ ਦਿਵਸ ਪਰੇਡ ਰਿਹਰਸਲ ਦੀਆਂ ਤਿਆਰੀਆਂ ਜ਼ੋਰਾਂ ‘ਤੇ
ਗਣਤੰਤਰ ਦਿਵਸ 2025 ਦੀਆਂ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀਆਂ ਹਨ। ਰਾਜਧਾਨੀ ਦਿੱਲੀ ‘ਚ ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਰੱਖਿਆ ਕਰਮਚਾਰੀਆਂ ਨੇ ਫੁੱਲ-ਡਰੈੱਸ ਪਰੇਡ ਦੀ ਰਿਹਰਸਲ ਕੀਤੀ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਦੱਸ ਦੇਈਏ ਕਿ ਦਿੱਲੀ ‘ਚ ਕਰਤੱਬ (ਕਰਤਵਿਆ) ਪੱਥ ‘ਤੇ ਤੜਕੇ ਦੀ ਧੁੰਦ ਅਤੇ ਤਾਪਮਾਨ 5 ਡਿਗਰੀ ਸੈਲਸੀਅਸ ਤੋਂ ਘੱਟ ਹੋਣ ਦੇ ਬਾਵਜੂਦ ਜਵਾਨਾਂ ਨੇ ਪੂਰੇ ਉਤਸ਼ਾਹ ਅਤੇ ਲਗਨ ਨਾਲ ਪਰੇਡ ਦੀ ਰਿਹਰਸਲ ਕੀਤੀ।
ਫੌਜ, ਜਲ ਸੈਨਾ ਅਤੇ ਹਵਾਈ ਸੈਨਾ ਦੇ ਨਾਲ-ਨਾਲ ਅਰਧ ਸੈਨਿਕ ਬਲਾਂ ਨੇ ਵੀ ਪਰੇਡ ਵਿੱਚ ਹਿੱਸਾ ਲਿਆ।ਇਸ ਵਾਰ ਪਰੇਡ ਵਿੱਚ ਦੇਸ਼ ਦੇ 15 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਝਾਕੀਆਂ ਸ਼ਾਮਲ ਹੋਣਗੀਆਂ, ਜੋ ਭਾਰਤ ਦੀ ਵਿਭਿੰਨਤਾ ਅਤੇ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਣਗੀਆਂ।
ਇਸ ਸਾਲ 15 ਸੂਬਿਆਂ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਦੀਆਂ ਝਾਕੀਆਂ ਪਰੇਡ ‘ਚ ਨਜ਼ਰ ਆਉਣਗੀਆਂ। ਇਨ੍ਹਾਂ ‘ਚੋਂ ਆਂਧਰਾਂ ਪ੍ਰਦੇਸ਼, ਬਿਹਾਰ, ਪੰਜਾਬ, ਦਾਦਰਾ ਨਗਰ ਹਵੇਲੀ, ਗੋਆ, ਗੁਜਰਾਤ, ਹਰਿਆਣਾ, ਕਰਨਾਟਕ, ਝਾਰਖੰਡ, ਮੱਧ ਪ੍ਰਦੇਸ਼, ਉਤਰ ਪ੍ਰਦੇਸ਼, ਪੱਛਮੀ ਬੰਗਾਲ, ਉਤਰਾਂਖੰਡ ਅਤੇ ਤ੍ਰਿਪੁਰਾ ਸ਼ਾਮਿਲ ਹਨ।
ਗਣਤੰਤਰ ਦਿਵਸ ਪਰੇਡ 26 ਜਨਵਰੀ ਨੂੰ ਆਯੋਜਿਤ ਹੋਵੇਗੀ। ਇਹ ਸਮਾਰੋਹ ਭਾਰਤ ਦੇ ਸੰਵਿਧਾਨ ਨੂੰ ਸਨਮਾਨ ਦੇਣ ਅਤੇ ਰਾਸ਼ਟਰੀ ਏਕਤਾ ਨੂੰ ਦਰਸ਼ਾਉਣ ਦਾ ਪ੍ਰਤੀਕ ਹੈ। ਇਸ ਸਾਲ ਸਮਾਰੋਹ ‘ਚ ਵਿਦੇਸ਼ੀ ਪਤਵੰਤਿਆਂ ਦੇ ਵੀ ਸ਼ਾਮਿਲ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ।