punjab
ਕਾਂਗਰਸੀ ਉਮੀਦਵਾਰ ਮੁਹੰਮਦ ਮੁਸਤਫਾ ਦੇ ਖਿਲਾਫ਼ ਮਿਲ ਕੇ ਕਾਂਗਰਸ ਹਾਈਕਮਾਨ ਤੇ ਬਨਾਉਣ ਕਾਰਵਾਈ ਕਰਨ ਦਾ ਦਬਾਅ ਯਾ ਫਿਰ ਹਿੰਦੂਆਂ ਕੋਲੋਂ ਵੋਟਾਂ ਮੰਗਣ ਨਾ ਆਉਣ, ਵੱਖ ਵੱਖ ਸੰਗਠਨਾਂ ਨੇ ਮਿਲ ਕੇ ਫੂੰਕਿਆਂ ਮੁਹੰਮਦ ਮੁਸਤਫਾ ਦਾ ਪੁਤਲਾ
ਸਾਬਕਾ ਡੀਜੀਪੀ ਅਤੇ ਕਾਂਗਰਸੀ ਮੰਤਰੀ ਰਹੀ ਰਜ਼ੀਆ ਸੁਲਤਾਨ ਦੇ ਪਤੀ ਮੁਹੰਮਦ ਮੁਸਤਫਾ ਤੇ ਮਾਮਲਾ ਦਰਜ ਹੋਣ ਦੇ ਬਾਵਜੂਦ ਹਿੰਦੂ ਸੰਗਠਨਾਂ ਦਾ ਗੁੱਸਾ ਸ਼ਾਂਤ ਨਹੀਂ ਹੋ ਰਿਹਾ ਹੈ ਅਤੇ ਉਹ ਪੰਜਾਬ ਦੇ ਸਾਰੇ ਵਿਧਾਇਕਾਂ ਤੋਂ ਮੁਹੰਮਦ ਮੁਸਤਫਾ ਦੇ ਖਿਲਾਫ ਕਾਂਗਰਸ ਹਾਈਕਮਾਨ ਨੂੰ ਕਾਰਵਾਈ ਕਰਨ ਦਾ ਦਬਾਓ ਬਣਾਉਣ ਦੀ ਮੰਗ ਵੀ ਕਰਨ ਲੱਗ ਪਏ ਹਨ। ਗੁਰਦਾਸਪੁਰ ਦੀ ਸਮਾਜ ਸੇਵੀ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਮੁਹੰਮਦ ਮੁਸਤਫਾ ਦੇ ਖ਼ਿਲਾਫ਼ ਇੱਕ ਸਾਂਝਾ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿਚ ਮੁਸਤਫਾ ਨੂੰ ਗ੍ਰਿਫਤਾਰ ਕਰਨ ਅਤੇ ਉਸ ਦੀ ਪਤਨੀ ਰਜ਼ੀਆ ਸੁਲਤਾਨ ਤੋਂ ਚੋਣ ਲੜਨ ਦਾ ਹੱਕ ਖੋਹਣ ਅਤੇ ਬੀ ਜੇ ਪੀ ਦੇ ਕਾਰਜਕਾਲ ਦੌਰਾਨ ਮੁਹੰਮਦ ਮੁਸਤਫਾ ਦੇ ਕੰਮਾਂ ਦੀ ਜਾਂਚ ਕਰਨ ਦੀ ਮੰਗ ਵੀ ਕੀਤੀ ਗਈ। ਭੜਕੇ ਜਥੇਬੰਦੀਆਂ ਦੇ ਪ੍ਰਤੀਨਿਧੀਆਂ ਨੇ ਵਰ੍ਹਦੇ ਮੀਂਹ ਵਿੱਚ ਹੀ ਸ਼ਹਿਰ ਵਿਚ ਰੋਸ ਪ੍ਰਦਰਸ਼ਨ ਕਰਦੇ ਹੋਏ ਮੁਹੰਮਦ ਮੁਸਤਫਾ ਦਾ ਪੁਤਲਾ ਵੀ ਫੂਕਿਆ।
ਸਮਾਜ ਸੇਵੀ ਸੰਦੀਪ ਅਬਰੋਲ ਲੱਕੀ ਨੇ ਕਿਹਾ ਕਿ ਕਾਂਗਰਸ ਵਿੱਚ ਅਜਿਹੇ ਲੀਡਰ ਸ਼ਾਮਲ ਹਨ ਜੋ ਸਮੇਂ ਸਮੇਂ ਤੇ ਹਿੰਦੂ ਭਾਈਚਾਰੇ ਦੇ ਖ਼ਿਲਾਫ਼ ਕੁਝ ਲਫਜ ਬੋਲਦੇ ਰਹਿੰਦੇ ਹਨ ਪਰ ਨਵਜੋਤ ਸਿੱਧੂ ਦੇ ਪੀਏ ਰਹੇ ਮੁਹੰਮਦ ਮੁਸਤਫਾ ਨੇ ਤਾਂ ਕਮਾਲ ਹੀ ਕਰ ਦਿੱਤੀ ਹੈ। ਜਿਸ ਤਰ੍ਹਾਂ ਉਹ ਬੋਲਿਆ ਹੈ ਉਸ ਤੋਂ ਸਾਫ ਹੈ ਕਿ ਹਿੰਦੂਆਂ ਦੇ ਪ੍ਰਤੀ ਉਸ ਦੇ ਮਨ ਵਿਚ ਬਹੁਤ ਵੈਰ ਭਰਿਆ ਹੈ ਇਸ ਲਈ ਉਸ ਦੇ ਡੀਜੀਪੀ ਕਾਰਜਕਾਲ ਵਿਚ ਕੀਤੇ ਗਏ ਕੰਮਾਂ ਦੀ ਜਾਂਚ ਵੀ ਹੋਣੀ ਚਾਹੀਦੀ ਹੈ। ਉਨ੍ਹਾਂ ਪੰਜਾਬ ਦੇ ਸਾਰੇ ਵਿਧਾਇਕਾਂ ਤੋਂ ਮੰਗ ਕੀਤੀ ਕਿ ਉਹੋ ਮੁਹੰਮਦ ਮੁਸਤਫਾ ਦੇ ਖਿਲਾਫ ਕਾਰਵਾਈ ਕਰਨ ਦਾ ਪਾਰਟੀ ਹਾਈਕਮਾਨ ਅੱਗੇ ਦਬਾਅ ਬਣਾਉਣ। ਜੋ ਐਮ ਐਲ ਏ ਅਜਿਹਾ ਕਰੇਗਾ ਉਹ ਹਿੰਦੂ ਭਾਈਚਾਰੇ ਤੋਂ ਵੋਟ ਮੰਗਣ ਦਾ ਅਧਿਕਾਰ ਰਖੇਗਾ ਨਹੀਂ ਤਾਂ ਕੋਈ ਵੀ ਕਾਂਗਰਸੀ ਉਮੀਦਵਾਰ ਕਿਸੇ ਹਿੰਦੂ ਦੇ ਘਰ ਵੋਟ ਮੰਗਣ ਹੀ ਨਾ ਜਾਵੇ।
ਓਥੇ ਹੀ ਕਾਂਗਰਸੀ ਨੇਤਾ ਅਨੂ ਗੰਡੋਤਰਾ ਨੇ ਕਿਹਾ ਕਿ ਨਵਜੋਤ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ ਨੇ ਹਿੰਦੁਆਂ ਦੇ ਖਿਲਾਫ਼ ਬੋਲ ਕੇ ਆਪਣੀ ਛੋਟੀ ਮਾਨਸਿਕਤਾ ਦਾ ਪ੍ਰਦਰਸ਼ਨ ਕੀਤਾ ਹੈ ਉਹ ਕਾਂਗਰਸ ਦੀਆਂ ਨੀਤੀਆਂ ਦੇ ਖਿਲਾਫ ਹੈ। ਇਸ ਲਈ ਉਸਦੇ ਖਿਲਾਫ ਪਾਰਟੀ ਹਾਈਕਮਾਨ ਨੂੰ ਵੀ ਕਾਰਵਾਈ ਕਰਨੀ ਚਾਹੀਦੀ ਹੈ।