Delhi
ਦਿੱਲੀ ‘ਚ ਪ੍ਰਇਮਰੀ ਸਕੂਲ 31 ਮਾਰਚ ਤੱਕ ਰਹਿਣਗੇ ਬੰਦ

ਕੋਰੋਨਾ ਵਾਇਰਸ ਨਾਲ ਹਰ ਸ਼ਹਿਰ, ਹਰ ਥਾਂ ‘ਤੇ ਦਹਿਸ਼ਤ ਦਾ ਮਾਹੌਲ ਹੈ। ਇਸ ਵਾਇਰਸ ਦੇ ਬਚਾਅ ਲਈ ਲੋਕ ਇੱਕ ਦੂਜੇ ਨਾਲ ਹੱਥ ਮਿਲਾਉਣ ਦੀ ਥਾਂ ਦੂਰ ਤੋਂ ਹੀ ਸਤਿ ਸ੍ਰੀ ਅਕਾਲ ਕਹਿ ਦਿੰਦੇ ਹਨ।

ਜਿੱਥੇ ਇਸ ਵਾਇਰਸ ਦੇ ਬਚਾਅ ਤੋਂ ਬਾਇਓਮੀਟ੍ਰਿਕ ਮਸ਼ੀਨਾਂ ਨਾਲ ਹਾਜਰੀ ਨਾ ਲਗਾਉਣ ਦੀ ਹਿਦਾਇਤ ਦੇ ਦਿੱਤੀ ਹੈ। ਓਥੇ ਹੀ ਇਸ ਵਾਇਰਸ ਦੇ ਬਚਾਅ ਲਈ ਦਿੱਲੀ ‘ਚ ਸਾਰੇ ਸਰਕਾਰੀ ਪ੍ਰਇਮਰੀ ਸਕੂਲ 31 ਮਾਰਚ ਤੱਕ ਬੰਦ ਰਹਿਣਗੇ। ਦਿੱਲੀ ਸਰਕਾਰ ਨੇ ਬੱਚਿਆਂ ਦੇ ਭਵਿੱਖ ਲਈ ਇਹ ਮਹੱਤਵਪੂਰਨ ਫੈਸਲਾ ਲਿਆ ਹੈ।