Connect with us

National

ਪ੍ਰਧਾਨ ਮੰਤਰੀ ਮੋਦੀ ਅੱਜ 10 ਨਵੀਆਂ ਵੰਦੇ ਭਾਰਤ ਰੇਲਾਂ ਨੂੰ ਦਿਖਾਉਣਗੇ ਹਰੀ ਝੰਡੀ

Published

on

ਪ੍ਰਧਾਨ ਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਹਿਮਦਾਬਾਦ ਵਿੱਚ ਡੈਡੀਕੇਟਿਡ ਫਰੇਟ ਕੋਰੀਡੋਰ (ਡੀਐਫਸੀ) ਦੇ ਆਪਰੇਸ਼ਨ ਕੰਟਰੋਲ ਸੈਂਟਰ ਦਾ ਕਰਨਗੇ ਦੌਰਾ ਅਤੇ 85,000 ਕਰੋੜ ਰੁਪਏ ਤੋਂ ਵੱਧ ਦੇ ਕਈ ਰੇਲਵੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਣਗੇ। 84 ਡੱਬਿਆਂ ਵਾਲੀ ਡਬਲ ਇੰਜਣ ਵਾਲੀ ਮਾਲ ਰੇਲਗੱਡੀ ਅੱਜ ਲੁਧਿਆਣਾ ਤੋਂ ਕੋਲਕਾਤਾ ਤੱਕ ਮਾਲ ਗੱਡੀਆਂ ਲਈ ਵਿਸ਼ੇਸ਼ ਲਾਈਨ ਸਮਰਪਿਤ ਮਾਲ ਕਾਰੀਡੋਰ ‘ਤੇ ਚੱਲੇਗੀ। 84 ਡੱਬਿਆਂ ਵਾਲੀ ਡਬਲ ਇੰਜਣ ਵਾਲੀ ਮਾਲ ਰੇਲਗੱਡੀ ਮੰਗਲਵਾਰ ਨੂੰ ਲੁਧਿਆਣਾ ਤੋਂ ਕੋਲਕਾਤਾ ਤੱਕ ਮਾਲ ਗੱਡੀਆਂ ਲਈ ਵਿਸ਼ੇਸ਼ ਲਾਈਨ ਸਮਰਪਿਤ ਮਾਲ ਕਾਰੀਡੋਰ ‘ਤੇ ਚੱਲੇਗੀ।

ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਇੱਕ ਬਿਆਨ ਅਨੁਸਾਰ, ਉਹ ਪੂਰਬੀ ਡੀਐਫਸੀ ਦੇ 401 ਕਿਲੋਮੀਟਰ ਨਵੇਂ ਖੁਰਜਾ ਜੰਕਸ਼ਨ-ਸਨੇਹਵਾਲ ਸੈਕਸ਼ਨ ਅਤੇ ਪੱਛਮੀ ਡੀਐਫਸੀ ਦੇ 244 ਕਿਲੋਮੀਟਰ ਨਵੇਂ ਮਕਰਪੁਰਾ ਜੰਕਸ਼ਨ-ਘੋਲਵੜ ਸੈਕਸ਼ਨ ਦਾ ਵੀ ਉਦਘਾਟਨ ਕਰਨਗੇ।

ਪੂਰਬੀ DFC ਦਾ ਇਹ ਮਹੱਤਵਪੂਰਨ ਭਾਗ ਉੱਤਰੀ ਭਾਰਤ ਦੇ ਪ੍ਰਮੁੱਖ ਖੇਤੀਬਾੜੀ ਅਤੇ ਉਦਯੋਗਿਕ ਖੇਤਰਾਂ ਨਾਲ ਸੰਪਰਕ ਵਧਾਏਗਾ। ਇਹ ਉੱਤਰ ਪ੍ਰਦੇਸ਼, ਹਰਿਆਣਾ ਅਤੇ ਪੰਜਾਬ ਦੇ 12 ਜ਼ਿਲ੍ਹਿਆਂ ਵਿੱਚੋਂ ਲੰਘੇਗੀ। ਦੂਜੇ ਪਾਸੇ, ਪੱਛਮੀ ਡੀਐਫਸੀ ਦਾ ਲਗਭਗ 250 ਕਿਲੋਮੀਟਰ ਲੰਬਾ ਸੈਕਸ਼ਨ ਗੁਜਰਾਤ ਦੇ ਪੰਜ ਜ਼ਿਲ੍ਹਿਆਂ ਵਡੋਦਰਾ, ਭਰੂਚ, ਸੂਰਤ, ਨਵਸਾਰੀ ਅਤੇ ਵਲਸਾਡ ਨੂੰ ਜੋੜੇਗਾ।

ਪ੍ਰਧਾਨ ਮੰਤਰੀ ਮੋਦੀ 10 ਨਵੀਂਆਂ ਵੰਦੇ ਭਾਰਤ ਰੇਲਗੱਡੀਆਂ ਅਹਿਮਦਾਬਾਦ-ਮੁੰਬਈ ਸੈਂਟਰਲ, ਸਿਕੰਦਰਾਬਾਦ-ਵਿਸ਼ਾਖਾਪਟਨਮ, ਸੈਂਟਰਲ (ਚੇਨਈ), ਪਟਨਾ-ਲਖਨਊ, ਨਿਊ ਜਲਪਾਈਗੁੜੀ-ਪਟਨਾ, ਪੁਰੀ-ਵਿਸ਼ਾਖਾਪਟਨਮ, ਲਖਨਊ-ਦੇਹਰਾਦੂਨ, ਕਲਬੁਰਗੀ-ਸਰ ਐਮ ਟੇਰਮਿਨ ਬੇਂਗਲੁਰੂਵੇਸ , ਰਾਂਚੀ-ਵਾਰਾਨਸੀ, ਖਜੂਰਾਹੋ- ਹਜ਼ਰਤ ਨਿਜ਼ਾਮੂਦੀਨ (ਨਵੀਂ ਦਿੱਲੀ) ਨੂੰ ਵੀ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਜਾਵੇਗਾ।ਉਹ ਚਾਰ ਵੰਦੇ ਭਾਰਤ ਟਰੇਨਾਂ ਦੇ ਵਿਸਤਾਰ ਨੂੰ ਵੀ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਇਨ੍ਹਾਂ ਵਿੱਚ ਅਹਿਮਦਾਬਾਦ-ਜਾਮਨਗਰ ਵੰਦੇ ਭਾਰਤ ਨੂੰ ਦਵਾਰਕਾ, ਅਜਮੇਰ-ਦਿੱਲੀ ਸਰਾਏ ਰੋਹਿਲਾ ਵੰਦੇ ਭਾਰਤ ਨੂੰ ਚੰਡੀਗੜ੍ਹ, ਗੋਰਖਪੁਰ-ਲਖਨਊ ਵੰਦੇ ਭਾਰਤ ਨੂੰ ਪ੍ਰਯਾਗਰਾਜ ਤੱਕ ਅਤੇ ਤਿਰੂਵਨੰਤਪੁਰਮ-ਕਸਰਾਗੋਡ ਵੰਦੇ ਭਾਰਤ ਨੂੰ ਮੰਗਲੁਰੂ ਤੱਕ ਵਧਾਇਆ ਜਾ ਰਿਹਾ ਹੈ।