National
ਪਟਿਆਲਾ ‘ਚ PM ਨਰਿੰਦਰ ਮੋਦੀ ਨੇ ਜਨਤਾ ਨੂੰ ਕੀਤਾ ਸੰਬੋਧਨ
LOK SABHA ELECTIONS 2024: ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆਏ | ਨਰਿੰਦਰ ਮੋਦੀ ਨੇ ਪੰਜਾਬ ਵਿੱਚ ਆਪਣੇ ਦੋ ਦਿਨਾਂ ਚੋਣ ਦੌਰੇ ਦੇ ਤਹਿਤ ਵੀਰਵਾਰ ਨੂੰ ਪਟਿਆਲਾ ਵਿੱਚ ਇੱਕ ਰੈਲੀ ਨੂੰ ਸੰਬੋਧਨ ਕੀਤਾ। ਪੀ.ਐੱਮ. ਮੋਦੀ ਸ਼ਾਮ 4.30 ਵਜੇ ਪਟਿਆਲਾ ਦੇ ਪੋਲੋ ਗਰਾਊਂਡ ਵਿੱਚ ਪਹੁੰਚੇ ਸੀ , ਜਿਸ ਨੂੰ ਚਾਰੇ ਪਾਸਿਓਂ ਸੀਲ ਕਰ ਦਿੱਤਾ ਗਿਆ ਸੀ। ਇੱਥੋਂ ਤੱਕ ਕਿ ਪੋਲੋ ਗਰਾਊਂਡ ਨੂੰ ਜਾਣ ਵਾਲੀਆਂ ਸੜਕਾਂ ‘ਤੇ ਵੀ ਬੈਰੀਕੇਡ ਲਗਾ ਦਿੱਤੇ ਗਏ ਸਨ ਅਤੇ ਬਲ ਤਾਇਨਾਤ ਕਰ ਦਿੱਤੇ ਗਏ ਸਨ । ਪ੍ਰਨੀਤ ਕੌਰ ਦੇ ਹੱਕ ‘ਚ ਚੋਣ ਪ੍ਰਚਾਰ ਕੀਤਾ ਅਤੇ ਵੋਟ ਪਾਉਣ ਦੀ ਅਪੀਲ ਕੀਤੀ |
ਸੁਰੱਖਿਆ ਦਾ ਕੀਤਾ ਗਿਆ ਪ੍ਰਬੰਧ
ਕੇਂਦਰੀ ਸੁਰੱਖਿਆ ਏਜੰਸੀਆਂ ਨੇ ਪੀ.ਐੱਮ ਮੋਦੀ ਦੀ ਰੈਲੀ ਤੱਕ ਪੰਜਾਬ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ, ਜਿਸ ਨਾਲ ਸੁਰੱਖਿਆ ‘ਚ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਤੋਂ ਬਚਣ ਲਈ ਖੁਫੀਆ ਏਜੰਸੀਆਂ ਨੂੰ ਚੌਕਸ ਕਰ ਦਿੱਤਾ ਜਾਵੇ । ਅੱਜ ਸ਼ੁੱਕਰਵਾਰ ਨੂੰ ਗੁਰਦਾਸਪੁਰ ਅਤੇ ਜਲੰਧਰ ਵਿੱਚ ਉਨ੍ਹਾਂ ਦੀਆਂ ਰੈਲੀਆਂ ਹੋਣੀਆਂ ਹਨ।
ਪਟਿਆਲਾ ਵਿੱਚ ਥਾਂ-ਥਾਂ ਤੇ ਪੁਲਿਸ ਫੋਰਸ ਤਾਇਨਾਤ
ਪੋਲੋ ਗਰਾਊਂਡ ਦੇ ਨਾਲ ਹੀ ਵਾਈ.ਪੀ.ਐਸ. ਸਟੇਡੀਅਮ ਜਿੱਥੇ ਪ੍ਰਧਾਨ ਮੰਤਰੀ ਦਾ ਹੈਲੀਕਾਪਟਰ ਲੈਂਡ ਕੀਤਾ ਅਤੇ ਨਿਊ ਮੋਤੀ ਮਹਿਲ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ । ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਪੰਜਾਬ ਦੇ ਚਾਰ ਜ਼ਿਲ੍ਹਿਆਂ ਦੀ ਪੁਲਿਸ ਤਾਇਨਾਤ ਕੀਤੀ ਗਈ ਸੀ । ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਨੀਮ ਫੌਜੀ ਬਲਾਂ ਨੂੰ ਤਾਇਨਾਤ ਕੀਤਾ ਗਿਆ ਸੀ । ਪੁਲਿਸ ਅਤੇ ਨੀਮ ਫੌਜੀ ਬਲਾਂ ਨੇ ਆਪੋ-ਆਪਣੇ ਮੋਰਚਿਆਂ ਦਾ ਚਾਰਜ ਸੰਭਾਲਿਆ |
ਇੱਥੇ -ਇੱਥੇ ਵਾਹਨ ਨਹੀਂ ਚਲੇ
ਭਾਰਤ ਦੇ ਪ੍ਰਧਾਨ ਮੰਤਰੀ ਦੀ ਰੈਲੀ ਦੌਰਾਨ 23 ਮਈ ਨੂੰ ਭਾਰੀ ਆਵਾਜਾਈ ਵਾਲੇ ਸ਼ਹਿਰ ਦੇ ਅੰਦਰ ਪਾਰਕਿੰਗ ਅਤੇ ਰੂਟ ਡਾਇਵਰਸ਼ਨ ਯੋਜਨਾ ਪੂਰੀ ਤਰ੍ਹਾਂ ਬੰਦ ਰਹੀ । ਇਸੇ ਤਰ੍ਹਾਂ ਸੰਗਰੂਰ ਵਾਲੇ ਪਾਸਿਓਂ ਆਉਣ ਵਾਲੀ ਭਾਰੀ ਟਰੈਫਿਕ ਵੀ ਬਾਈ ਪਾਸ ਰਾਹੀਂ ਨਹੀਂ ਗਈ । ।ਮੇਨ ਸਾਈਡ ਤੋਂ ਆਉਣ ਵਾਲੀ ਭਾਰੀ ਟਰੈਫਿਕ ਬਾਈ ਪਾਸ ਰਾਹੀਂ ਨਹੀਂ ਜਾਣ ਦਿੱਤੀ ਗਈ । ਡਕਾਲਾ ਵਾਲੇ ਪਾਸੇ ਤੋਂ ਆਉਣ ਵਾਲੀ ਹੈਵੀ ਟਰੈਫਿਕ ਬਾਈਪਾਸ ਰਾਹੀਂ ਅੰਦਰ ਨਹੀਂ ਗਈ । ਦੇਵੀਗੜ੍ਹ ਵਾਲੇ ਪਾਸੇ ਤੋਂ ਆਉਣ ਵਾਲੀ ਭਾਰੀ ਟਰੈਫਿਕ ਨਾਨਕਸਰ ਗੁਰਦੁਆਰਾ ਸਾਹਿਬ ਤੋਂ ਅੱਗੇ ਨਹੀਂ ਜਾਣ ਦਿੱਤੀ ਗਈ । ਨਾਭਾ ਵਾਲੇ ਪਾਸੇ ਤੋਂ ਆਉਣ ਵਾਲੀ ਹੈਵੀ ਟਰੈਫਿਕ ਧਬਲਾਨ ਤੋਂ ਅੱਗੇ ਅੰਦਰੂਨੀ ਸ਼ਹਿਰ ਵੱਲ ਨਹੀਂ ਗਈ ।
ਭਾਦਸੋਂ ਵਾਲੇ ਪਾਸੇ ਤੋਂ ਆਉਣ ਵਾਲੀ ਹੈਵੀ ਟਰੈਫਿਕ ਸੀਉਨਾ ਚੌਕ ਤੋਂ ਸਰਹਿੰਦ ਰੋਡ ਵੱਲ ਭੇਜੀ ਗਈ , ਸਰਹਿੰਦ ਵਾਲੇ ਪਾਸੇ ਤੋਂ ਆਉਣ ਵਾਲੀ ਟਰੈਫਿਕ ਸ਼ਹਿਰ ਦੇ ਬਾਹਰੋਂ ਬਾਈਪਾਸ ਰਾਹੀਂ ਗਈ , ਨਵੇਂ ਬੱਸ ਸਟੈਂਡ ਤੋਂ ਭਾਰੀ ਟਰੈਫਿਕ ਸ਼ਹਿਰ ਵੱਲ ਨਹੀਂ ਆਉਣ ਦਿੱਤੀ ਗਈ|
(Report – Sunil Kataria, Senior Journalist, World Punjabi TV)