Governance
ਪ੍ਰਿਯੰਕਾ ਗਾਂਧੀ ਨੇ PM ਮੋਦੀ ਨੂੰ ਕੀਤਾ ਟਾਰਗੇਟ..

ਕੋਰੋਨਾ ਵਾਇਰਸ ਨੂੰ ਲੈ ਕੇ ਜਿੱਥੇ ਪੂਰੀ ਦੁਨੀਆਂ ਵਿੱਚ ਦਹਿਸ਼ਤ ਫੈਲੀ ਹੋਈ ਹੈ ‘ਤੇ ਇਸਤੋਂ ਬੱਚਣ ਲਈ ਹਰ ਮੁਮਕਿਨ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਨਾਲ ਹੀ ਲੋਕਾਂ ਨੂੰ ਕੀ-ਕੀ ਸੁਰਖੀਆਂ ਵਰਤਣੀ ਚਾਹੀਦੀ ਹੈ ਡਾਕਟਰਾਂ ਵਲੋਂ ਦੱਸਿਆ ਜਾ ਰਿਹਾ ਹੈ। ਦੇਸ਼ ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਦੀ ਸਕ੍ਰੀਨਿੰਗ ਵੀ ਕੀਤੀ ਜਾ ਰਹੀ ਹੈ ਤਾਂ ਸਹੀ ਸਮੇਂ ਵਿੱਚ ਹੀ ਕੋਰੋਨਾਵਾਇਰਸ ਦੇ ਸ਼ਕੀ ਮਰੀਜ਼ ਦਾ ਪੱਤਾ ਲਗਾਇਆ ਜਾ ਸਕੇ। ਹੁਣ ਕੋਰੋਨਾਵਾਇਰਸ ਨੂੰ ਲੈ ਕੇ ਰਾਜਨੀਤੀ ਵਿੱਚ ਵੀ ਇੱਕ ਦੂਜੇ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ।

ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪ੍ਰਿਯੰਕਾ ਗਾਂਧੀ ਨੇ ਆਪਣੇ ਟਵਿਟਰ ‘ਤੇ ਮੋਦੀ ਨੂੰ ਟਾਰਗੇਟ ਕਰਦੇ ਹੋਏ ਕਿਹਾ ਕਿ “ਸ਼ੇਅਰ ਬਾਜ਼ਾਰ ਗਿਰ ਚੁੱਕਿਆ ਹੈ ‘ਤੇ ਡਬਲਯੂ.ਐੱਚ.ਓ ਨੇ ਕੋਰੋਨਾ ਵਾਇਰਸ ਨੂੰ ਮਹਾਮਾਰੀ ਕਰਾਰ ਵੀ ਦੇ ਦਿੱਤਾ ਇਸਦੇ ਕਾਰਨ ਲੋਕਾਂ ਵਿਚ ਅਫਰਾਤਫਰੀ ਵੀ ਪਾਈ ਜਾ ਰਹੀ ਹੈ। PR ਸਟੰਟ ਵਿਚ ਕੁਸ਼ਲ ਪ੍ਰਧਾਨਮੰਤਰੀ ਜੀ ਨੂੰ ਜੇਕਰ ਚੁਣੀ ਹੋਈ ਸਰਕਾਰ ਨੂੰ ਗਿਰਾਉਣ ਤੋਂ ਫੁਰਸਤ ਮਿਲ ਗਈ ਹੋਵੇ ਤਾਂ ਦੇਸ਼ ਲਈ ਲੋੜਵੰਦ ਵਿਸ਼ਯ ਤੇ ਵੀ ਬੋਲ ਦੇਣ”। ਦੱਸ ਦਈਏ ਕਿ ਹੁੱਣ ਤੱਕ ਦੁਨੀਆ ਭਰ ਵਿਚ 1,18,326 ਮਾਮਲੇ ਕੋਰੋਨਾ ਵਾਇਰਸ ਦੇ ਅ ਚੁੱਕੇ ਹਨ।