National
ਕਰਨਾਟਕ ‘ਚ ਕਾਂਗਰਸ ਦੀ ਜਿੱਤ ‘ਤੇ ਪ੍ਰਿਅੰਕਾ ਗਾਂਧੀ ਨੇ ਲੋਕਾਂ ਦਾ ਤਹਿ ਦਿਲੋਂ ਕੀਤਾ ਧੰਨਵਾਦ..

ਜਲੰਧਰ ਜਿਮਨੀ ਚੋਣਾਂ ਦੇ ਨਾਲ -ਨਾਲ ਅੱਜ ਕਰਨਾਟਕ ਦੇ ਵਿੱਚ ਵੀ ਚੋਣ ਨਤੀਜੇ ਆਏ ਹਨ,ਜਿਸ ਵਿਚ ਕਰਨਾਟਕ ਤੋਂ ਕਾਂਗਰਸ ਨੇ ਪਾਰਟੀ ਜਿੱਤ ਹਾਸਿਲ ਕੀਤੀ, ਜਿਸ ਨੂੰ ਲੈ ਕੇ ਪ੍ਰਿਯੰਕਾ ਗਾਂਧੀ ਨੇ ਟਵੀਟ ਕਰ ਕਿਹਾ-ਕਾਂਗਰਸ ਪਾਰਟੀ ਨੂੰ ਇਤਿਹਾਸਕ ਫਤਵਾ ਦੇਣ ਲਈ ਕਰਨਾਟਕ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਉਹਨਾਂ ਓਥੋਂ ਦੇ ਲੋਕਾਂ ਨੂੰ ਇਹ ਵੀ ਕਿਹਾ ਕਿ ਇਹ ਤੁਹਾਡੇ ਕਾਰਨ ਹੀ ਅਸੀਂ ਜਿੱਤ ਹਾਸਿਲ ਕੀਤੀ ਹੈ। ਇਹ ਕਰਨਾਟਕ ਦੀ ਤਰੱਕੀ ਦੇ ਵਿਚਾਰ ਨੂੰ ਪਹਿਲ ਦੇਣ ਵਾਲੀ ਜਿੱਤ ਹੈ। ਇਹ ਰਾਜਨੀਤੀ ਦੀ ਜਿੱਤ ਹੈ ਜੋ ਦੇਸ਼ ਨੂੰ ਇਕਜੁੱਟ ਕਰਦੀ ਹੈ।
ਕਰਨਾਟਕ ਕਾਂਗਰਸ ਦੇ ਸਾਰੇ ਮਿਹਨਤੀ ਵਰਕਰਾਂ ਅਤੇ ਨੇਤਾਵਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ। ਤੁਹਾਡੀ ਸਾਰੀ ਮਿਹਨਤ ਰੰਗ ਲਿਆਈ।
ਕਾਂਗਰਸ ਪਾਰਟੀ ਕਰਨਾਟਕ ਦੇ ਲੋਕਾਂ ਨੂੰ ਦਿੱਤੀਆਂ ਗਾਰੰਟੀਆਂ ਨੂੰ ਲਾਗੂ ਕਰਨ ਲਈ ਤਨਦੇਹੀ ਨਾਲ ਕੰਮ ਕਰੇਗੀ।
ਕਰਨਾਟਕ ਦੀ ਜੈ, ਕਾਂਗਰਸ ਦੀ ਜੈ।
