Corona Virus
ਨਿਰਮਾਤਾ ਕਰਨ ਜੌਹਰ ਨੂੰ ਕੀਤਾ ਗਿਆ 14 ਦਿਨਾਂ ਲਈ ਇਕਾਂਤਵਾਸ

26 ਮਈ : ਫਿਲਮ ਇੰਡਸਟਰੀ ਦੇ ਮਸ਼ਹੂਰ ਨਿਰਮਾਤਾ ਕਰਨ ਜੌਹਰ ਨੂੰ ਆਈਸੋਲੇਸ਼ਨ ਕਰ ਦਿੱਤਾ ਗਿਆ ਹੈ। ਦਸ ਦਈਏ ਕਿ ਕਰਨ ਜੌਹਰ ਦੇ ਘਰ ਕੰਮ ਕਰਨ ਵਾਲੇ ਦੋ ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪੌਜ਼ਿਟਿਵ ਪਾਈ ਗਈ ਹੈ। ਜਿਸ ਕਰਕੇ ਉਹਨਾਂ ਨੂੰ ਇਕਾਂਤਵਾਸ ਕੀਤਾ ਗਿਆ।

ਟਵਿੱਟਰ ‘ਤੇ ਕਰਨ ਜੌਹਰ ਵੱਲੋ ਦੱਸਿਆ ਗਿਆ ਹੈ ਕਿ ਜਦੋ ਉਹਨਾਂ ਦੇ ਘਰ ਕੰਮ ਕਰਨ ਵਾਲਿਆਂ ਦੇ ਲੱਛਣਾਂ ਦੇ ਬਾਰੇ ਪਤਾ ਲਗਾ ਤਾ ਉਹਨਾਂ ਨੂੰ ਇਮਾਰਤ ਦੇ ਇਕ ਹਿੱਸੇ ਵਿੱਚ ਕੁਆਰੰਟੀਨ ਕੀਤਾ, ਨਾਲ ਹੀ ਇਮਾਰਤ ਨੂੰ ਸੈਨੇਟਾਈਜ਼ ਕੀਤਾ ਗਿਆ। ਇਸ ਬਾਰੇ ਕਰਨ ਜੌਹਰ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਾਕੀ ਮੈਂਬਰਾਂ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਹੈ।