Connect with us

Corona Virus

ਮੁੱਖ ਮੰਤਰੀ ਦੇ ਆਦੇਸ਼ ‘ਤੇ DGP ਵੱਲੋ ASI ਹਰਜੀਤ ਸਿੰਘ ਨੂੰ ਦਿੱਤੀ ਗਈ ਤਰੱਕੀ

Published

on

ਚੰਡੀਗੜ੍ਹ, 16 ਅਪ੍ਰੈਲ : ਪਟਿਆਲਾ ਸਬਜ਼ੀ ਮੰਡੀ ਵਿਖੇ ਨਿਹੰਗ ਸਿੰਘਾਂ ਵੱਲੋ ਕਰਫ਼ਿਊ ਦੌਰਾਨ ਹੋਏ ਹਮਲੇ ਦਾ ਮੁਕਾਬਲਾ ਕਰਦੇ ਹੋਏ ਆਪਣਾ ਹੱਥ ਗਵਾਉਣ ਵਾਲੇ ਏਐਸਆਈ ਹਰਜੀਤ ਸਿੰਘ ਨੂੰ ਉਸ ਦੀ ਮਿਸਾਲੀ ਹਿੰਮਤ ਦੀ ਪਛਾਣ ਵਜੋਂ ਪੰਜਾਬ ਦੇ ਮੁੱਖਮੰਤਰੀ ਦੇ ਆਦੇਸ਼ ‘ਤੇ dgp ਦਿਨਕਰ ਗੁਪਤਾ ਵੱਲੋ ਸਬ ਇੰਸਪੈਕਟਰ ਦੇ ਅਹੁਦੇ ਤੋਂ ਤਰੱਕੀ ਦਿੱਤੀ ਗਈ ਹੈ, ਜਦੋਂ ਕਿ ਤਿੰਨ ਹੋਰ ਪੁਲਿਸ ਮੁਲਾਜ਼ਮ ਇਸ ਘਟਨਾ ਵਿੱਚ ਸ਼ਾਮਿਲ  ਹੋਏ ਸਨ ।

dgp ਨੇ ਮੰਡੀ ਬੋਰਡ ਦੇ ਅਧਿਕਾਰੀ ਸ਼੍ਰੀ ਯਜਵਿੰਦਰ ਸਿੰਘ ਏ.ਆਰ. ਨੂੰ, ਜੋ ਕਿ ਮਾਰਕੀਟ ਕਮੇਟੀ, ਪਟਿਆਲਾ ਵਿੱਚ ਏ.ਆਰ. ਵਜੋਂ ਤਾਇਨਾਤ ਹੈ, ਉਹਨਾਂ ਨੂੰ ਮਾਨਤਾਦਿੰਦਿਆਂ ਡੀਜੀਪੀ ਦੀ ਤਾਰੀਫ਼ ਡਿਸਕ ਵੀ ਦਿੱਤੀ ਗਈ ਹੈ। ਡੀਜੀਪੀ ਨੇ ਕਿਹਾ ਕਿ ਤਰੱਕੀ / ਅਵਾਰਡ ਇਨ੍ਹਾਂ ਸਾਰੇ ਬੰਦਿਆਂ ਦੀ ਹਿੰਮਤ ਅਤੇ  ਡਿਊਟੀ ਪ੍ਰਤੀ ਸ਼ਾਨਦਾਰ ਲਗਨ, ਸਬਰ ਅਤੇ ਹੋਰ ਪੁਲਿਸ ਅਧਿਕਾਰੀਆਂ ਨੂੰ ਬਿਨਾਂ ਕਿਸੇ ਡਰ ਦੇ ਆਪਣੇ ਫਰਜ਼ ਨਿਭਾਉਣ ਲਈ ਪ੍ਰੇਰਿਤ ਕਰਨ ਲਈ ਮਾਨਤਾ ਪ੍ਰਧਾਨ ਕੀਤੀ ਹੈ।