Connect with us

Punjab

ਪ੍ਰਾਪਰਟੀ ਡੀਲਰ, ਕਲੋਨਾਇਜਰ ,ਅਤੇ ਵਸੀਕਾ ਨਵੀਸ ਵਲੋਂ ਅਣਮਿਥੇ ਸਮੇ ਲਈ ਪੰਜਾਬ ਸਰਕਾਰ ਖਿਲਾਫ ਪੰਜਾਬ ਦੀਆ ਤਹਿਸੀਲਾਂ ਚ ਧਰਨਾ ਪ੍ਰਦਰਸ਼ਨ ਸ਼ੁਰੂ

Published

on

ਪੰਜਾਬ ਭਰ ਚ ਪ੍ਰੋਪਰਟੀ ਡੀਲਰ ਅਤੇ ਕਲੋਨਾਈਜਰਾ ਵਲੋਂ ਪੰਜਾਬ ਸਰਕਾਰ ਵਲੋਂ ਬੰਦ ਕੀਤੀਆਂ ਗਈਆਂ ਰਜਿਸਟਰੀਆਂ ਅਤੇ ਕਲੋਨੀਆਂ ਵਾਸਤੇ ਐਨ ਓ ਸੀ ਲੈਣ ਦੀਆਂ ਸ਼ਰਤਾਂ ਅਤੇ ਹੋਰਨਾਂ ਨਵੀਆਂ ਹਦਾਇਤਾਂ ਦੇ ਖਿਲਾਫ ਅਣਮਿਥੇ ਸਮੇ ਲਈ ਪੰਜਾਬ ਦੀਆ ਤਹਿਸੀਲਾਂ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤੇ ਸ਼ੁਰੂ |

ਉਥੇ ਹੀ ਸਰਕਾਰ ਖਿਲਾਫ ਮੋਰਚਾ ਖੋਲ੍ਹੇ ਇਹਨਾਂ ਪ੍ਰਦਾਰਸ਼ਕਾਰੀਆ ਦਾ ਕਹਿਣਾ ਸੀ ਕਿ ਨਵੀ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੰਤਰੀਆਂ ਨਾਲ ਵੀ ਮੁਲਾਕਾਤ ਕਰ ਚੁਕੇ ਹਨ ਅਤੇ ਸਰਕਾਰ ਦੇ ਨਾਂ ਮੰਗ ਪੱਤਰ ਵੀ ਦੇ ਚੁਕੇ ਹਨ ਲੇਕਿਨ ਉਹਨਾਂ ਦੀਆ ਮੰਗਾ ਵੱਲ ਸਰਕਾਰ ਸੰਜੀਦਾ ਨਹੀਂ ਹੈ ਅਤੇ ਆਪਣੇ ਸੰਗਰਸ਼ ਨੂੰ ਤੇਜ਼ ਕਰਦੇ ਹੋਏ ਅੱਜ ਤੋਂ ਪੂਰੇ ਪੰਜਾਬ ਭਰ ਦੀਆ ਤਹਿਸੀਲਾਂ ਤੇ ਧਰਨੇ ਦੇਣ ਦਾ ਐਲਾਨ ਕੀਤਾ ਸੀ|

ਉਸੇ ਦੇ ਤਹਿਤ ਪ੍ਰੋਪਰਟੀ ਡੀਲਰ ਅਤੇ ਕਲੋਨਾਈਜਰਾ ਅਸ਼ਟਾਮ ਫਰੋਸ਼ ਅਤੇ ਵਸੀਕਾ ਨਵੀਸ ਸਾਰੀਆਂ ਵਲੋਂ ਆਪਣਾ ਕੰਮਕਾਜ ਬੰਦ ਕਰ ਆਪਣੀਆਂ ਮੰਗਾ ਨੂੰ ਲੈਕੇ ਇਹ ਅਣਮਿਥੇ ਸਮੇ ਲਈ ਅੰਦੋਲਨ ਸ਼ੁਰੂ ਕੀਤਾ ਹੈ ਉਥੇ ਹੀ ਬਟਾਲਾ ਤਹਿਸੀਲ ਚ ਧਰਨੇ ਤੇ ਬੈਠੇ ਲੋਕਾਂ ਦਾ ਕਹਿਣਾ ਸੀ ਕਿ ਅਸੀਂ ਬਦਲਾਅ ਲੈਕੇ ਆਉਣ ਦੀ ਸੋਚ ਨਾਲ ਆਪ ਪਾਰਟੀ ਦੀ ਸਰਕਾਰ ਬਣਾਈ ਪਰ ਇਸ ਸਰਕਾਰ ਨੇ ਸਾਬਿਤ ਕਰ ਦਿਤਾ ਕਿ ਇਹ ਸਰਕਾਰ ਹਰ ਕਦਮ ਤੇ ਫੇਲ ਹੋ ਚੁਕੀ ਹੈ ਓਹਨਾ ਦਾ ਕਹਿਣਾ ਸੀ ਕਿ ਸਰਕਾਰ ਨੇ ਰਜਿਸਟਰੀਆਂ ਬੰਦ ਕਰਕੇ ਅਤੇ ਐਨ ਓ ਸੀ ਲੈਣ ਦੀ ਹਦਾਇਤ ਨਾਲ ਸਾਡਾ ਸਾਰਾ ਕਾਰੋਬਾਰ ਠੱਪ ਕਰ ਦਿੱਤਾ ਹੈ ਸਾਨੂੰ ਲਗਤਾਰ ਨੁਕਸਾਨ ਉਠਉਣਾ ਪੈ ਰਿਹਾ ਹੈ ਓਹਨਾ ਕਿਹਾ ਕਿ ਜਦ ਦੀ ਪੰਜਾਬ ਚ ਆਪ ਪਾਰਟੀ ਦੀ ਸਰਕਾਰ ਸਤਾ ਚ ਆਈ ਹੈ ਉਦੋਂ ਤੋਂ ਇਵੇ ਦੇ ਹਾਲਾਤ ਹਨ ਕਿ ਹਰ ਵਰਗ ਕਿਸਾਨ ਅਤੇ ਉਹ ਲੋਕ ਜਿਹਨਾਂ ਪਲਾਟ ਲਾਏ ਹਨ ਉਹ ਦੁਖੀ ਹਨ ਪ੍ਰਾਪਰਟੀ ਦਾ ਕਾਰੋਬਾਰ ਬਿਲਕੁਲ ਠੱਪ ਹੈ ਅਤੇ ਇਸ ਨਾਲ ਉਹ ਇਕੱਲੇ ਨਹੀਂ ਬਲਕਿ ਤਹਿਸੀਲ ਚ ਅਸ਼ਟਾਮ ਫਰੋਸ਼ ਅਤੇ ਵਸੀਕਾ ਨਵੀਸ ਵੀ ਪ੍ਰਭਾਵਿਤ ਹੋਏ ਹਨ ਕਿਉਕਿ ਰਜਿਸਟਰੀਆਂ ਨਹੀਂ ਹੋ ਰਹੀਆਂ ਹਨ |