Governance
ਪੀ.ਜੀ ‘ਚ ਰਹਿਣ ਵਾਲੇ ਵਿਦਿਆਰਥੀ ਨੇ ਲਗਾਇਆ ਡੀਸੀ ਦਫ਼ਤਰ ਅੱਗੇ ਧਰਨਾ

ਚੰਡੀਗੜ੍ਹ, 02 ਮਾਰਚ : ਚੰਡੀਗੜ੍ਹ ਵਿੱਚ ਪਿੱਛਲੇ ਦਿਨੀ ਸੈਕਟਰ 32 ਦੇ ਪੀ.ਜੀ ‘ਚ ਹੋਏ ਹਾਦਸੇ ਤੋਂ ਬਾਅਦ ਸੁਬੇ ਦੇ ਪ੍ਰਸ਼ਾਸਨ ਵੱਲੋਂ ਗੈਰਕਾਨੂਨੀ ਤਰੀਕੇ ਨਾਲ ਚਲ ਰਹੇ ਪੀ.ਜੀ ਉਤੇ ਛਾਪੇਮਾਰ ਕਰਕੇ ਅਵੇਧ ਰੂਪ ‘ਚ ਚੱਲ ਰਹੇ ਪੀਜੀ ‘ਤੇ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਕਾਰਨ ਪੀਜੀ ਮਾਲਕਾਂ ਨੂੰ ਮਜ਼ਬੂਰਨ ਆਪਣੇ ਪੀਜੀ ਖਾਲੀ ਕਰਵਾਉਣੇ ਪੈ ਰਹੇ ਨੇ, ਜਿਸ ਦੇ ਨਾਲ ਪੀ.ਜੀ ‘ਚ ਰਹਿਣ ਵਾਲੇ ਵਿਦਿਆਰਥੀ ਬੇਘਰ ਹੋ ਜਾਣਗੇ। ਇਸ ਕਾਰਨ ਪਰੇਸ਼ਾਨ ਵਿਦਿਆਰਥੀਆਂ ਨੇ ਡੀਸੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ…

ਵਿਦਿਆਰਥੀਆਂ ਨੇ ਮੰਗ ਕੀਤੀ ਕਿ ਗੈਰ ਕਾਨੂੰਨੀ ਪੀ.ਜੀ ਤੇ ਹੋ ਰਹੀ ਕਾਰਵਾਈ ਕਾਰਨ ਕਿਸੇ ਵੀ ਵਿਦਿਆਰਥੀ ਨੂੰ ਬੇਘਰ ਨਾ ਹੋਣਾ ਪਵੇ, ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੀਜੀ ਰਜਿਸਟ੍ਰੈਸ਼ਨ ਦੀ ਪ੍ਰਕੀਰਿਆ ਅਸਾਨ ਕੀਤੀ ਜਾਵੇ। ਅਤੇ ਪ੍ਰਕਿਰਿਆ ਪੂਰੀ ਹੋਣ ਤੱਕ ਵਿਦਿਆਰਥੀਆਂ ਦੇ ਰਹਿਣ ਦਾ ਪ੍ਰਬੰਧ ਵੀ ਕੀਤਾ ਜਾਵੇ।

ਵਿਦਿਆਰਥੀਆਂ ਦੀਆਂ ਮੰਗਾਂ ਨੂੰ ਲੈ ਕੇ ਡੀ.ਸੀ ਨੇ ਕਿਹਾ ਕਿ ਵਿਦਿਆਰਥੀਆਂ ਦੇ ਅਸਥਾਈ ਰੂਪ ‘ਚ ਰਹਿਣ ਲਈ ਹਰਿਆਣਾ ਅਤੇ ਹਿਮਾਚਲ ਭਵਨ ਅਤੇ ਹੋਰ ਧਰਮਸ਼ਾਲਾ ‘ਚ ਵਿਵਸਥਾ ਕੀਤੀ ਜਾਵੇਗੀ। ਅਤੇ ਪੀਜੀ ਰਜਿਸਟ੍ਰੈਸ਼ਨ ਪ੍ਰਕਿਰਿਆ ਨੂੰ ਅਸਾਨ ਕਰਨ ਲਈ ਡੀ.ਸੀ ਦਫ਼ਤਰ ਦੇ ਬਾਹਰ ਹੀ ਇੱਕ ਡੇਸਕ ਸ਼ੁਰੂ ਕੀਤਾ ਜਾਵੇਗਾ।