Punjab
ਸਰਕਾਰੀ ਗ੍ਰਾਂਟਾ ਦੇ ਖੁਰਦ ਬੁਰਦ ਕਰਨ ਦੇ ਆਰੋਪਾਂ ਹੇਠ ਪਿੰਡ ਵਸਿਆ ਵਲੋਂ ਰੋਸ ਪ੍ਰਦਰਸ਼ਨ

ਗੁਰਦਾਸਪੁਰ ਦੇ ਬਲਾਕ ਧਾਰੀਵਾਲ ਅਧੀਨ ਆਉਂਦੇ ਪਿੰਡ ਖਾਨ ਪਿਆਰਾ ਚ ਛੱਪੜ ਦੇ ਨਿਰਮਾਣ ਕਾਰਜ ਲਈ ਆਏ ਸਰਕਾਰ ਵੱਲੋਂ 16 ਲੱਖ ਦੇ ਲਗਪਗ ਨਿਰਮਾਣ ਕਾਰਜਾਂ ਚ ਖੁਰਦ ਬੁਰਦ ਕਰਨ ਦੇ ਪਿੰਡ ਦੇ ਸਾਬਕਾ ਸਰਪੰਚ ਅਤੇ ਦਲਿਤ ਭਾਈਚਾਰੇ ਨੇ ਲਗਾਏ ਗੰਭੀਰ ਦੋਸ਼
ਉਥੇ ਹੀ ਇਸ ਸੰਬੰਧੀ ਗੁਰਦਾਸਪੁਰ ਦੇ ਪਿੰਡ ਖਾਨ ਪਿਆਰਾ ਦੇ ਸਾਬਕਾ ਸਰਪੰਚ ਜਸਪਾਲ ਸਿੰਘ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਅੰਦਰ ਲੱਗੇ ਪ੍ਰਬੰਧਕ ਵੱਲੋਂ ਦਲਿਤ ਭਾਈਚਾਰੇ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਉਹਨਾਂ ਅਗੇ ਕਿਹਾ ਕਿ ਪਿੰਡ ਦੇ ਅੰਦਰ ਬਣਿਆ ਛੱਪੜ ਜਿਸ ਲਈ ਸਰਕਾਰ ਦੇ ਵੱਲੋਂ 16 ਲੱਖ ਲਗਪਗ ਰੁਪਏ ਗਰਾਂਟ ਭੇਜੀ ਗਈ ਪਰ ਪ੍ਰਬੰਧਕਾਂ ਵੱਲੋਂ ਉਨ੍ਹਾਂ ਪੈਸਿਆਂ ਨੂੰ ਹੋਰਨਾਂ ਕੰਮਾਂ ਵਿੱਚ ਲਗਾ ਕੇ ਦਲਿਤ ਭਾਈਚਾਰੇ ਦੇ ਨਾਲ ਵਿਤਕਰਾ ਕਰਦੇ ਹੋਏ ਪੈਸਿਆਂ ਨੂੰ ਖੁਰਦ ਬੁਰਦ ਕੀਤਾ ਗਿਆ ।ਉਨ੍ਹਾਂ ਕਿਹਾ ਕਿ ਇਸ ਛੱਪੜ ਨੂੰ ਥਾਪਰ ਮਾਡਲ ਬਣਾਉਣ ਦਾ ਜੋ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ ਸਰਕਾਰ ਦੇ ਹੁਕਮਾਂ ਨੂੰ ਟਿੱਚ ਜਾਣਦੇ ਹੋਏ ਪ੍ਰਸ਼ਾਸਨਿਕ ਅਧਿਕਾਰੀ ਅਤੇ ਪ੍ਰਬੰਧਕ ਨੇ ਉਡਾਈਆਂ ਨਿਯਮਾਂ ਦੀਆਂ ਧੱਜੀਆ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਬੀਡੀਪੀਓ ਧਾਰੀਵਾਲ ਕਿਰਨਦੀਪ ਕੌਰ ਨੂੰ ਆਪਣੀਆਂ ਸ਼ਿਕਾਇਤਾਂ ਸਬੰਧੀ ਮੰਗ ਪੱਤਰ ਦਿੱਤੇ ਗਏ ਪਰ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਪ੍ਰਸ਼ਾਸਨਕ ਅਧਿਕਾਰੀਆਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਉਨ੍ਹਾਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਦਲਿਤ ਭਾਈਚਾਰੇ ਦੇ ਨਾਲ ਪਿੰਡ ਖਾਨ ਪਿਆਰਾ ਚ ਹੋ ਰਹੇ ਵਿਤਕਰੇ ਨੂੰ ਰੋਕਿਆ ਜਾਵੇ ਅਤੇ ਉਨ੍ਹਾਂ ਪੈਸਿਆਂ ਦੀ ਜਾਂਚ ਕਰਵਾ ਕੇ ਸਹੀ ਜਗ੍ਹਾ ਤੇ ਲਗਾਏ ਜਾਣ ਅਤੇ ਪੈਸਿਆਂ ਨੂੰ ਖੁਰਦ ਬੁਰਦ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ।ਜੇਕਰ ਸਰਕਾਰ ਤੇ ਪ੍ਰਸ਼ਾਸਨ ਨੇ ਜਲਦ ਹੀ ਇਸ ਮਸਲੇ ਦਾ ਹੱਲ ਨਾ ਕੀਤਾ ਤਾਂ ਉਹ ਪਿੰਡ ਦੇ ਸਮੂਹ ਦਲਿਤ ਭਾਈਚਾਰੇ ਵੱਲੋਂ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਖ਼ਿਲਾਫ਼ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ |