Punjab
ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਵਿਰੁਧ ਸੰਘਰਸ਼ ਕਮੇਟੀ ਵੱਲੋਂ ਰੋਸ ਪਰਦਰਸ਼ਨ

ਤਰਨਤਾਰਨ, 09 ਜੁਲਾਈ (ਪਵਨ ਸ਼ਰਮਾ): ਸਰਕਾਰ ਵੱਲੋ ਹਾਲ ਹੀ ਵਿੱਚ ਲਿਆਂਦੇ ਜਾ ਰਹੇ ਇੱਕ ਦੇਸ਼ ਇੱਕ ਮੰਡੀ ਅਤੇ ਬਿਜਲੀ ਬਿੱਲ 2020 ਦਾ ਵਿਰੋਧ ਕਰਦਿਆਂ ਕਿਸਾਨਾਂ ਵੱਲੋ ਤਰਨ ਤਾਰਨ ਵਿਖੇ ਕਿਸਾਨ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਰੋਸ ਰੈਲੀ ਦਾ ਅਯੋਜਨ ਕੀਤਾ ਗਿਆਂ। ਰੈਲੀ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਕਿਸਾਨ ਬੀਬੀਆਂ ਸ਼ਾਮਲ ਹੋਈਆਂ ਅਤੇ ਸਰਕਾਰ ਵੱਲੋ ਲਿਆਂਦੇ ਜਾ ਰਹੇ ਨਵੇ ਕਨੂੰਨਾਂ ਖਿਲਾਫ ਨਾਰੇਬਾਜੀ ਕਰਦਿਆਂ ਉੱਕਤ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ ਗਈ। ਇਸ ਮੋਕੇ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਸਵਿੰਦਰ ਸਿੰਘ ਚੁਤਾਲਾ ਨੇ ਸਰਕਾਰ ਵੱਲੋ ਲਿਆਂਦੇ ਜਾ ਰਹੇ ਉੱਕਤ ਕਾਨੂੰਨਾਂ ਨੂੰ ਸੂਬੇ ਅਤੇ ਖਾਸ ਕਰ ਕਿਸਾਨ,ਮਜਦੂਰ ਅਤੇ ਮੁਲਾਜ਼ਮ ਵਰਗ ਲਈ ਘਾਤਕ ਦੱਸਦਿਆਂ ਕਿਹਾ ਕਿ ਉਹ ਰੋਸ ਪ੍ਰਦਰਸ਼ਨ ਕਰ ਇਹ ਕਾਲੇ ਕਾਨੂੰਨ ਵਾਪਸ ਲੈਣ ਦੀ ਮੰਗ ਕਰਦੇ ਹਨ ਅਤੇ ਕਿਸੇ ਵੀ ਸੂਰਤ ਵਿੱਚ ਉੱਕਤ ਕਾਨੂੰਨ ਲਾਗੂ ਨਹੀ ਹੋਣ ਦਿੱਤਾ ਜਾਣਗੇ।